ਪੁਲਿਸ ਵੱਲੋਂ ਏਟੀਐਮ ’ਚੋਂ ਲੱਖਾਂ ਦੀ ਚੋਰੀ ਕਰਨ ਵਾਲੇ 2 ਕਾਬੂ
ਪੰਜਾਬ ਐਂਡ ਸਿੰਧ ਬੈਂਕ ਅਤੇ ਯੂਨੀਅਨ ਬੈਂਕ ਆਫ ਇੰਡੀਆ ਨੂੰ ਬਣਾਇਆ ਆਪਣਾ ਨਿਸ਼ਾਨਾ
ਅੰਮਿ੍ਰਤਸਰ – ਅੰਮਿ੍ਰਤਸਰ ਦੇ ਵੱਖ ਵੱਖ ਬੈਂਕਾਂ ਦੇ ਏਟੀਐੱਮ ਵਿੱਚੋਂ ਲੱਖਾਂ ਰੁਪਏ ਦੀ ਨਗਦ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮਿ੍ਰਤਸਰ ਐੱਸ.ਐੱਸ. ਸ੍ਰੀਵਾਸਤਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 10 ਅਗਸਤ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਹਰਕਿ੍ਰਸ਼ਨ ਪਬਲਿਕ ਸਕੂਲ ਦੇ ਨਜਦੀਕ ਏਟੀਐੱਮ ਚੋਂ 9 ਲੱਖ 39 ਹਜਾਰ ਰੁਪਏ ਦੀ ਨਕਦੀ ਚੋਰੀ ਕਰਨ ਦੀ ਘਟਨਾ ਥਾਣਾ ਗੇਟ ਹਕੀਮਾਂ ਦੇ ਮੁਖੀ ਸੁਖਬੀਰ ਸਿੰਘ ਵੱਲੋਂ ਇੱਕ ਅਨੋਖੇ ਢੰਗ ਨਾਲ ਜਾਂਚ ਕੀਤੀ ਜਿਸ ਦੌਰਾਨ ਘਟਨਾਂ ਨੂੰ ਅੰਜਾਮ ਦੇਣ ਵਾਲੇ ਆਰੋਪੀ ਦੀਪਕ ਗਿੱਲ ਵਾਸੀ ਗੁਰੂ ਅਮਰ ਦਾਸ ਐਵੇਨਿਊ ਅਤੇ ਸ਼ਮਸ਼ੇਰ ਸਿੰਘ ਵਾਸੀ ਕੈਰੋਵਾਲ ਜਲਿ੍ਹਾ ਤਰਨ ਤਾਰਨ ਇਹ ਸਮੇਂ ਗੁਰੂ ਰਾਮਦਾਸ ਐਵਨਿਊ ਵਿਖੇ ਰਹਿੰਦਾ ਹੈ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀ ਨਕਦੀ ਚੋਂ 4 ਲੱਖ 20 ਹਜਾਰ ਰੁਪਏ,ਇੱਕ ਮੋਟਰਸਾਈਕਲ, ਇੱਕ ਕਾਰ,ਇੱਕ ਸਕੂਟੀ ਤੋਂ ਇਲਾਵਾ ਵਾਰਦਾਤ ਸਮੇਂ ਵਰਤੀ ਗਈ ਸਮੱਗਰੀ ਬਰਾਮਦ ਕੀਤੀ ਗਈ।ਇਸ ਮੌਕੇ ਤੇ ਐਸ ਐਸ ਸ੍ਰੀ ਵਾਸਤਵ ਨੇ ਦੱਸਿਆ ਕਿ ਦੋਸ਼ੀ ਦੀਪਕ ਗਿੱਲ ਏ ਟੀ ਐੱਮ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ ਜੋ ਕਿ ਏਟੀਐੱਮ ਖ਼ਰਾਬ ਹੋਣ ਤੇ ਠੀਕ ਵੀ ਕਰਦਾ ਸੀ ਉਸ ਵਿੱਚ ਨੌਕਰੀ ਕਰਦਾ ਸੀ ਜਦਕਿ ਸ਼ਮਸ਼ੇਰ ਸਿੰਘ ਸ਼ੇਰਾ ਜਿੱਥੇ ਸਕੂਲ ਵੈਨ ਚਲਾਉਂਦਾ ਹੈ ਉੱਥੇ ਉਹ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਹੈ ਜਿਨ੍ਹਾਂ ਨੇ ਇਕ ਸਲਾਹ ਹੋ ਕੇ ਨਕਦੀ ਚੋਰੀ ਕਰਨ ਲਈ ਸ਼ਨੀਵਾਰ ਦਾ ਦਿਨ ਚੁਣਿਆ ਕਿਉਂਕਿ ਦੀਪਕ ਨੂੰ ਇਹ ਜਾਣਕਾਰੀ ਸੀ ਕਿ ਐਤਵਾਰ ਨੂੰ ਛੁੱਟੀ ਹੋਣ ਕਰਕੇ ਸ਼ਨੀਵਾਰ ਨੂੰ ਜ਼ਿਆਦਾ ਕੈਸ਼ ਏਟੀਐੱਮ ਵਿੱਚ ਰੱਖਿਆ ਜਾਂਦਾ ਹੈ।ਜਿਸ ਕਰਕੇ ਇਨ੍ਹਾਂ ਨੇ ਘਟਨਾਂ ਨੂੰ ਅੰਜਾਮ ਦੇਣ ਸਮੇਂ ਆਪਣੀ ਪਹਿਚਾਣ ਛਪਾਉਣ ਲਈ ਜਿੱਥੇ ਨਕਲੀ ਦਾੜ੍ਹੀ ਲਗਾ ਕੇ ਆਪਣਾ ਹੁਲੀਆ ਬਦਲਿਆ ਉੱਤੇ ਹੀ ਸੀ.ਸੀ .ਟੀ ਕੈਮਰੇ ਅਤੇ ਸਪਰੇਅ ਕਰਕੇ ਪੇਸ਼ਕਸ਼ ਦੇ ਨਾਲ ਏਟੀਐੱਮ ਖਿੱਚ ਕੇ ਪਾਸਵਰਡ ਲਗਾ ਕੇ 9 ਲੱਖ 39 ਹਜਾਰ ਦੀ ਨਕਦੀ ਚੋਰੀ ਕਰ ਲਈ।ਸ਼੍ਰੀਵਾਸਤਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੀਪਕ ਗਿੱਲ ਦਾ ਬੈਂਕਾਂ ਦੇ ਮੈਨੇਜਰਾਂ ਅਤੇ ਹੋਰ ਅਧਿਕਾਰੀਆਂ ਨਾਲ ਕਾਫੀ ਮੇਲ ਜੋਲ ਸੀ ਜਿਨ੍ਹਾਂ ਨੂੰ ਇਸ ਵੱਲੋਂ ਆਪਣਾ ਮੋਬਾਇਲ ਨੰਬਰ ਦੇ ਰੱਖਿਆ ਸੀ ਪਰ ਇਹ ਜੀ ਐਸ ਉਸ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਬਾਵਜੂਦ ਬੈਂਕ ਮੈਨੇਜਰ ਏਟੀਐੱਮ ਖ਼ਰਾਬ ਹੋਣ ਦੀ ਸੂਰਤ ਵਿੱਚ ਉਸ ਨੂੰ ਬੁਲਾਉਂਦੇ ਸਨ ਕਿਉਂਕਿ ਉਸ ਨੂੰ ਨੌਕਰੀ ਤੋਂ ਹਟਾਉਣ ਦੀ ਸੂਰਤ ਵਿੱਚ ਕੰਪਨੀ ਨੇ ਬੈਂਕਾਂ ਨੂੰ ਜਾਣੂ ਨਹੀਂ ਸੀ ਕਰਵਾਇਆ।ਇਸ ਮੌਕੇ ਤੇ ਤੇ ਡੀਸੀਪੀ ਜਾਂਚ ਮੁਖਵਿੰਦਰ ਸਿੰਘ ਭੁੱਲਰ, ਏਡੀਸੀਪੀ ਜਾਂਚ ਜਗਜੀਤ ਸਿੰਘ ਵਾਲੀਆ, ਏਸੀਪੀ ਕੇਂਦਰੀ ਸੁਖਪਾਲ ਸਿੰਘ, ਥਾਣਾ ਗੇਟ ਹਕੀਮਾਂ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਹਾਜਰ ਸਨ।