January 18, 2025
#ਖੇਡਾਂ

ਪ੍ਰੋ ਕਬੱਡੀ ਲੀਗ ਤੇਲੁਗੂ ਨੇ ਤਾਮਿਲ ਨੂੰ 35-30 ਨਾਲ ਹਰਾਇਆ

ਤੇਲੁਗੂ ਟਾਈਟਨਸ ਨੇ ਤਾਮਿਲ ਨੂੰ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ-7 ਦੇ 72ਵੇਂ ਮੁਕਾਬਲੇ ’ਚ 35-30 ਨਾਲ ਹਰਾ ਦਿੱਤਾ। ਤੇਲੁਗੂ ਟੀਮ ਵਲੋਂ ਇਸ ਮੈਚ ਦੇ ਹੀਰੋ ਰਹੇ ਸਿਧਾਰਥ ਦੇਸਾਈ ਤੇ ਵਿਸ਼ਾਲ ਭਾਰਦਵਾਜ (ਹਾਈ ਫਾਈਵ ਕਰਦੇ ਹੋਏ 6 ਟੈਕਲ ਪੁਆਇੰਟਸ), ਜਦਕਿ ਤਾਮਿਲ ਨੂੰ ਅੱਜ ਕਪਤਾਨ ਅਜੈ ਠਾਕੁਰ ਦੀ ਕਮੀ ਮਹਿਸੂਸ ਹੋਈ ਪਰ ਉਸਦੀ ਜਗ੍ਹਾ ਕਮੀ ਮਹਿਸੂਸ ਅਜੀਤ ਕੁਮਾਰ ਨੇ ਪੂਰੀ ਕੀਤੀ ਤੇ ਆਪਣਾ ਸੁਪਰ-10 (14 ਰੇਡ ਪੁਆਇੰਟਸ) ਵੀ ਪੂਰਾ ਕੀਤਾ। ਰਾਹੁਲ ਚੌਧਰੀ ਨੂੰ 5 ਰੇਡ ਪੁਆਇੰਟਸ ਮਿਲੇ। ਭਾਵੇਂ ਹੀ ਤਾਮਿਲ ਨੂੰ ਹਾਰ ਮਿਲੀ ਹੈ ਪਰ ਉਸਦੇ ਸਟਾਰ ਰੇਡਰ ਨੇ ਪ੍ਰੋ ਕਬੱਡੀ ਇਤਿਹਾਸ ’ਚ 900 ਰੇਡ ਪਾਇੰਟਸ ਹਾਸਲ ਕਰਨ ਵਾਲੇ ਸਿਰਫ ਦੂਜੇ ਰੇਡਰ ਬਣ ਗਏ ਹਨ। ਉਸ ਤੋਂ ਪਹਿਲਾਂ ਇਹ ਕਾਰਨਾਮਾ ਪ੍ਰਦੀਪ ਨਰਵਾਲ ਦੇ ਨਾਂ ਸੀ। ਤੇਲੁਗੂ ਟਾਈਟਨਸ ਦੀ ਤਾਮਿਲ ’ਤੇ 8 ਮੈਚਾਂ ’ਚ 5 ਜਿੱਤ ਹੈ।