ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦਾ ਹਾਂ
ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜਿਮ ਮੈਟਿਸ ਨੇ ਆਖਿਆ ਹੈ ਕਿ ਦੁਨੀਆ ਦੇ ਜਿਨਾਂ ਦੇਸ਼ਾਂ ਦੇ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ ਉਨ੍ਹਾਂ ‘ਚ ਉਹ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਪਾਕਿਸਤਾਨ ਦੇ ਸਮਾਜ ਦੇ ਕੱਟੜਪੰਥੀ ਹੋਣ ਨੂੰ ਦੱਸਦੇ ਹਨ। ਮੈਟਿਸ ਮੰਗਲਵਾਰ ਨੂੰ ਇਥੇ ਵਿਦੇਸ਼ ਸਬੰਧ ਪ੍ਰੀਸ਼ਦ (ਸੀ. ਐੱਫ. ਆਰ.) ‘ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਾਲ ਹੀ ‘ਚ ਪ੍ਰਕਾਸ਼ਿਤ ਕਿਤਾਬ ‘ਕਾਲ ਸਾਈਨ ਕੇਓਸ-ਲਰਨਿੰਗ ਟੂ ਲੀਡ’ ਦਾ ਸਹਿ ਲਿਖਤ ਕੀਤਾ ਹੈ।ਸੀ. ਐੱਫ. ਆਰ. ਪ੍ਰਮੁੱਖ ਰਿਚਰਡ ਹਾਸ ਨੇ ਕਿਤਾਬ ਦੇ ਉਸ ਅੰਸ਼ ਦਾ ਜ਼ਿਕਰ ਕੀਤਾ ਜਿਸ ‘ਚ ਮੈਟਿਸ ਨੇ ਪਾਕਿਸਤਾਨ ਦੇ ਬਾਰੇ ‘ਚ ਆਖਿਆ ਕਿ ਜਿਨਾਂ ਸਾਰੇ ਦੇਸ਼ਾਂ ਦੇ ਸੰਪਰਕ ‘ਚ ਮੈਂ ਆਇਆ ਹਾਂ ਉਨ੍ਹਾਂ ‘ਚੋਂ ਮੈਂ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦਾ ਹਾਂ। ਹਾਸ ਨੇ ਮੈਟਿਸ ਤੋਂ ਸਵਾਲ ਕੀਤਾ ਕਿ ਉਹ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਕਿਉਂ ਮੰਨਦੇ ਹਨ ਤਾਂ ਇਸ ‘ਤੇ ਮੈਟਿਸ ਨੇ ਆਖਿਆ ਕਿ ਉਨ੍ਹਾਂ ਦੇ ਸਮਾਜ ਦਾ ਕੱਟੜਪੰਥੀ ਹੋਣਾ। ਇਕ ਤਰੀਕੇ ਨਾਲ ਪਾਕਿਸਤਾਨੀ ਫੌਜ ਦੇ ਮੈਂਬਰਾਂ ਦਾ ਇਹ ਹੀ ਮੰਨਣਾ ਹੈ। ਉਹ ਇਸ ਗੱਲ ਦਾ ਅਹਿਸਾਸ ਕਰਦੇ ਹਨ ਕਿ ਉਥੇ ਪਹੁੰਚ ਕੇ ਉਨ੍ਹਾਂ ਨੂੰ ਕੀ ਮਿਲਿਆ ਹੈ।