February 12, 2025
#ਖੇਡਾਂ

ਨਵੀਨ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਨੇ ਜੈਪੁਰ ਨੂੰ ਹਰਾਇਆ

ਨਵੀਨ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਬੰਗ ਦਿੱਲੀ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ ’ਚ ਜੈਪੁਰ ਪਿੰਕ ਪੈਂਥਰਸ ਨੂੰ 46-44 ਨਾਲ ਹਰਾਇਆ। ਰੇਡਰ ਨਵੀਨ ਨੇ ਰਿਕਾਰਡ ਲਗਾਤਾਰ 10 ਵਾਰ ਸੁਪਰ 10 ਦੇ ਨਾਲ ਕੁਲ 16 ਅੰਕ ਹਾਸਲ ਕੀਤੇ। ਇਸ ਜਿੱਤ ਦੇ ਨਾਲ ਦਿੱਲੀ ਦੀ ਟੀਮ ਨੇ ਅੰਕ ਸੂਚੀ ’ਚ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।