January 15, 2025
#ਪ੍ਰਮੁੱਖ ਖ਼ਬਰਾਂ #ਭਾਰਤ

ਹਰਿਆਣਾ ਕਾਂਗਰਸ ’ਚ ਵੱਡਾ ਬਦਲਾਅ-ਕੁਮਾਰੀ ਸ਼ੈਲਜਾ ਬਣੇ ਸੂਬਾ ਪ੍ਰਧਾਨ-ਹੁੱਡਾ ਹੁਣ ਚੋਣ ਕਮੇਟੀ ਤੇ ਵਿਧਾਇਕ ਦਲ ਦੇ ਆਗੂ

ਨਵੀਂ ਦਿੱਲੀ – ਕਾਂਗਰਸ ਹਾਈ ਕਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹਰਿਆਣਾ ਕਾਂਗਰਸ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਸੂਬਾ ਕਾਂਗਰਸ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਦੀ ਜਗ੍ਹਾ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਹਰਿਆਣਾ ਕਾਂਗਰਸ ਦੀ ਕਮਾਂਡ ਸੌਂਪੀ ਗਈ ਹੈ। ਇਸ ਦੇ ਨਾਲ ਹੀ ਬਾਗੀ ਤੇਵਰ ਦਿਖਾ ਰਹੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਸ੍ਰੀ ਹੁੱਡਾ ਕਿਰਨ ਚੌਧਰੀ ਦੀ ਜਗ੍ਹਾ ਕਾਂਗਰਸ ਵਿਧਾਇਕ ਦਲ ਦੇ ਆਗੂ ਵੀ ਹੋਣਗੇ। ਇਹ ਐਲਾਨ ਕਾਂਗਰਸ ਦੇ ਹਰਿਆਣਾ ਇੰਚਾਰਜ ਗੁਲਾਮ ਨਬੀ ਆਜਾਦ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੁਪਹਿਰੋਂ ਬਾਅਦ ਸ੍ਰੀ ਹੁੱਡਾ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮਿਲੇ। ਇਹ ਬੈਠਕ ਕਰੀਬ ਦੋ ਘੰਟੇ ਤਕ ਚੱਲੀ। ਇਸ ਤੋਂ ਬਾਅਦ ਹਰਿਆਣਾ ਕਾਂਗਰਸ ‘ਚ ਬਦਲਾਅ ਦਾ ਐਲਾਨ ਕੀਤਾ ਗਿਆ। ਕਾਂਗਰਸ ਵੱਲੋਂ ਲਿਆ ਗਿਆ ਇਹ ਫੈਸਲਾ ਇੱਕ ਤਰ੍ਹਾਂ ਨਾਲ ਹੁੱਡਾ ਧੜੇ ਦੀ ਵੱਡੀ ਜਿੱਤ ਹੈ। ਹੁੱਡਾ ਧੜਾ ਲੰਬੇ ਸਮੇਂ ਤੋਂ ਕਾਂਗਰਸ ਦੇ ਹਰਿਆਣਾ ਪ੍ਰਧਾਨ ਸ੍ਰੀ ਤਮਰ ਨੂੰ ਹਟਾਉਣ ਦੀ ਮੰਗ ਕਰ ਰਿਹਾ ਸੀ। ਕਾਂਗਰਸ ਦੇ ਹਲਕਿਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਹੁੱਡਾ ਧੜਾ ਪੂਰੀ ਤਰ੍ਹਾਂ ਖੁੱਸ਼ ਹੈ। ਹਰਿਆਣਾ ਵਿੱਚ ਅਕਤੂਬਰ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰੀਹਆਂ ਹਨ।