ਯੂਐੱਸ ਓਪਨ ਨਡਾਲ ਸੈਮੀਫਾਈਨਲ ਵਿੱਚ
ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਅਰਜਨਟੀਨਾ ਦੇ ਡਿਏਗੋ ਸ਼ਵਾਟਰਜਮੈਨ ਨੂੰ 6-4, 7-5, 6-2 ਨਾਲ ਹਰਾ ਕੇ ਅਮਰੀਕੀ ਓਪਨ ਟੈਨਿਸ ਗੈ੍ਂਡਸਲੈਮ ਦੇ ਸੈਮੀਫਾਈਨਲ ਵਿੱਚ ਪਹੁੰਚੇ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਇਟਲੀ ਦੇ ਮਾਟੀਕੋ ਬਰੇਟੀਨੀ ਨਾਲ ਹੋਵੇਗਾ। ਦੂਜਾ ਦਰਜਾ ਅਤੇ ਨਿਊਯਾਰਕ ਵਿੱਚ ਤਿੰਨ ਵਾਰ ਦੇ ਚੈਂਪੀਅਨ ਨਡਾਲ ਨੇ ਪੰਜ ਫੁੱਟ ਸੱਤ ਇੰਚ ਦੇ ਸ਼ਵਾਟਰਜਮੈਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 19ਵੇਂ ਗਰੈਂਡਸਲੈਮ ਖ਼ਿਤਾਬ ਦੀ ਕੋਸ਼ਿਸ਼ ’ਚ ਫਾਈਨਲ ਵਿੱਚ ਥਾਂ ਬਣਾਉਣ ਲਈ 24ਵਾਂ ਦਰਜਾ ਬਰੇਟੀਨੀ ਨਾਲ ਭਿੜਨਗੇ ਜਿਨ੍ਹਾਂ ਨੇ ਫਰਾਂਸ ਦੇ 13ਵੇਂ ਦਰਜਾ ਪ੍ਰਾਪਤ ਗੇਲ ਮੋਫਿਲਸ ਨੂੰ ਤਿੰਨ ਘੰਟੇ 57 ਮਿੰਟ ਤਕ ਚੱਲੇ ਮੈਰਾਥਨ ਮੁਕਾਬਲੇ ਵਿੱਚ 3-6, 6-3, 6-2, 3-6, 7-6 ਨਾਲ ਸ਼ਿਕਸਤ ਦਿੱਤੀ।ਨਡਾਲ ਇਸ ਤਰ੍ਹਾਂ 33ਵੇਂ ਗਰੈਂਡਸਲੈਮ ਸੈਮੀਫਾਈਨਲ ਵਿੱਚ ਪਹੁੰਚੇ ਜਿਸ ਤੋਂ ਇਹ ਇਤਿਹਾਸ ’ਚ ਅੰਤਿਮ ਚਾਰ ’ਚ ਪਹੁੰਚਣ ਵਾਲੇ ਖਿਡਾਰੀਆਂ ’ਚ ਰੋਜਰ ਫੇਡਰਰ (45) ਨੋਵਾਕ ਜੋਕੋਵਿਚ (36) ਤੋਂ ਬਾਅਦ ਤੀਜੇ ਨੰਬਰ ’ਤੇ ਹਨ। ਉਹ ਨਿਊਯਾਰਕ ਦੇ ਅੱਠਵੀਂ ਵਾਰ ਸੈਮੀਫਾਈਨਲ ’ਚ ਜੁਆਨ ਮਾਰਟਿਨ ਡੇਲ ਪੋਤਰੋ ਖ਼ਿਲਾਫ਼ ਗੋਡੇ ਦੀ ਸੱਟ ਕਾਰਨ ਰਿਟਾਇਰ ਹੋਣਾ ਪਿਆ ਸੀ। ਉਨ੍ਹਾਂ ਕਿਹਾ, ‘‘ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਅੱਜ ਕਾਫ਼ੀ ਹੁੰਮਤ ਸੀ। ਮੈਨੂੰ ਕੁਝ ਜਕੜਨ ਹੋਈ ਅਤੇ ਇਸ ਦਾ ਮੈਂ ਕੁਝ ਇਲਾਜ ਕੀਤਾ।’’ ਨਡਾਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ, ਮੈਂ ਠੀਕ ਹਾਂ। ਕੋਈ ਵੱਡੀ ਸਮੱਸਿਆ ਨਹੀਂ ਹੈ। ਅਜੇ ਥੋੜ੍ਹਾ ਥਕਿਆ ਹਾਂ, ਲੰਬਾ ਮੈਚ ਰਿਹਾ। ਕੋਈ ਵੱਡੀ ਸਮੱਸਿਆ ਨਹੀਂ ਹੈ। ਥੋੜ੍ਹਾ ਥਕਿਆ ਹੋਇਆ ਹਾਂ। ਲੰਬਾ ਮੈਚ ਰਿਹਾ। ਹੁਣ ਸੋਵਾਂਗਾ। ਪਰ ਮੈਨੂੰ ਸਹੀ ’ਚ ਲੱਗਦਾ ਹੈ ਕਿ ਮੈਂ ਫਿੱਟ ਹਾਂ।’’ ਰੋਮ ਦੇ 23 ਸਾਲ ਦੇ ਖਿਡਾਰੀ ਬੇਰੇਟਿਨੀ ਬੁੱਧਵਾਰ ਨੂੰ 42 ਸਾਲ ’ਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਇਟਲੀ ਦੇ ਪਹਿਲੇ ਖਿਡਾਰੀ ਬਣ ਗਏ। ਉਸ ਤੋਂ ਪਹਿਲਾਂ 1977 ’ਚ ਇਟਲੀ ’ਚ ਕੋਰਾਡੋ ਬਾਰਾਜੁਟੀ ਅੰਤਿਮ ਚਾਰ ਵਿੱਚ ਪਹੁੰਚੇ ਸੀ। ਬੇਰੇਟੀਨੀ ਨੇ ਰੋਮਾਂਚਿਕ ਮੈਚ ਤੋਂ ਬਾਅਦ ਕਿਹਾ, ਇਹ ਵਧੀਆ ਮੁਕਾਬਲਾ ਸੀ। ਮੈਨੂੰ ਲੱਗਾ ਹੈ ਕਿ ਮੇਰਾ ਸਰਵੋਤਮ ਮੈਚਾਂ ’ਚੋਂ ਇਕ ਰਿਹਾ।