January 18, 2025
#ਖੇਡਾਂ

ਵਨ ਡੇ ਕਪਤਾਨ ਮਿਤਾਲੀ ਤੇ ਟੀ-20 ਕਪਤਾਨ ਹਰਮਨਪ੍ਰੀਤ

ਭਾਰਤੀ ਸੀਨੀਅਰ ਮਹਿਲਾ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਵਿਰੁੱਧ 24 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਤੇ ਵਨ ਡੇ ਸੀਰੀਜ਼ ਲਈ ਭਾਰਤੀ ਟੀਮਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਮਿਤਾਲੀ ਰਾਜ ਨੂੰ ਵਨ ਡੇ ਟੀਮ ਦਾ ਤੇ ਹਰਮਨਪ੍ਰੀਤ ਕੌਰ ਨੂੰ ਟੀ-20 ਦਾ ਕਪਤਾਨ ਬਣਾਇਆ ਗਿਆ ਹੈ। ਦੱਖਣੀ ਅਫਰੀਕਾ ਮਹਿਲਾ ਟੀਮ ਦਾ ਭਾਰਤ ਦੌਰਾ 24 ਸਤੰਬਰ ਤੋਂ ਸ਼ੁਰੂ ਹੋਵੇਗਾ। ਟੀ-20 ਸੀਰੀਜ਼ ਦੇ ਪੰਜ ਮੈਚ ਸੂਰਤ ਵਿਚ ਖੇਡੇ ਜਾਣਗੇ, ਜਦਕਿ 3 ਵਨ ਡੇ ਮੈਚਾਂ ਦੀ ਸੀਰੀਜ਼ ਵਡੋਦਰਾ ਵਿਚ ਖੇਡੀ ਜਾਵੇਗੀ। ਭਾਰਤ ਦੀ ਸਭ ਤੋਂ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਹਾਲ ਹੀ ਵਿਚ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਸ ਨੂੰ ਵਨ ਡੇ ਟੀਮ ਦੀ ਕਪਤਾਨੀ ਸੌਂਪੀ ਗਈ ਹੈ।