January 18, 2025
#ਪੰਜਾਬ

ਪਟਾਕਾ ਫੈਕਟਰੀ ਹਾਦਸਾ ਬਹੁਤ ਹੀ ਮੰਦਭਾਗਾ : ਗੁਰਪ੍ਰੀਤ ਸਿੰਘ

ਫਰੀਦਕੋਟ – ਪਿਛਲੇ ਦਿਨੀਂ ਬਟਾਲਾ ਵਿਖੇ ਪਟਾਕਾ ਫੈਕਟਰੀ ਵਿੱਚ ਹੋਇਆ ਧਮਾਕਾ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕੀਤਾ ਹੈ। ਉਨਾਂ ਕਿਹਾ ਇਸ ਹਾਦਸੇ ਵਿੱਚ 20 ਤੋ 25 ਮੌਤਾਂ ਹੋਈਆਂ ਹਨ ਜਿਸਨੂੰ ਸੁਣ ਕੇ ਬਹੁਤ ਜਿਆਦਾ ਦੁੱਖ ਲੱਗਾ। ਉਨ੍ਹਾਂ ਕਿਹਾ ਜੋ ਇਸ ਤਰ੍ਹਾਂ ਦੀਆਂ ਨਜਾਇਜ਼ ਫੈਕਟਰੀਆਂ ਚਲਦੀਆਂ ਹਨ ਉਨ੍ਹਾਂ ਫੈਕਟਰੀਆਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ। ਗੁਰਪ੍ਰੀਤ ਸਿੰਘ ਨੇ ਕਿਹਾ ਇਲੈਕਟ੍ਰਾਨਿਕ ਮੀਡੀਆ ਵਿੱਚ ਇਹ ਵੀ ਖਬਰਾਂ ਚੱਲ ਰਹੀਆਂ ਹਨ ਕੇ ਜਿੱਥੇ ਇਹ ਫੈਕਟਰੀ ਸੀ ਉੱਥੋਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਅਰਜੀ ਵੀ ਦਿੱਤੀ ਸੀ ਇਸ ਜਗ੍ਹਾ ਤੋਂ ਇਸ ਫੈਕਟਰੀ ਨੂੰ ਚੁਕਾਇਆ ਜਾਵੇ। ਉਨ੍ਹਾਂ ਕਿਹਾ ਜੇ ਉਸ ਵਕਤ ਇਹ ਫੈਕਟਰੀ ਉੱਥੋਂ ਚੱਕੀ ਜਾਂਦੀ ਤਾਂ ਇਹ ਹਾਦਸਾ ਨਾ ਹੁੰਦਾ ਤੇ ਕਈ ਕੀਮਤੀ ਜਾਨਾਂ ਬਚ ਜਾਂਦੀਆਂ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਪੀਲ ਕੀਤੀ ਜਿਨ੍ਹਾਂ ਦੀ ਗਲਤੀ ਕਰਕੇ ਇਹ ਸਭ ਕੁਝ ਹੋਇਆ ਉਨ੍ਹਾਂ ਨੂੰ ਬਣਦੀ ਸਜਾ ਦਿੱਤੀ ਜਾਵੇ।