December 8, 2024
#ਭਾਰਤ

ਅਧਿਆਪਕ ਪੜ੍ਹਾਉਣ ਦੇ ਨਾਲ-ਨਾਲ ਬੱਚਿਆਂ ਦਾ ਚਰਿੱਤਰ ਨਿਰਮਾਣ ਵੀ ਕਰਨ – ਰਾਜਪਾਲ ਹਰਿਆਣਾ

ਚੰਡੀਗੜ੍ਹ – ਹਰਿਆਣਾ ਦੇ ਰਾਜਪਾਲ ਸਤਯਵੇਦ ਨਾਰਾਇਣ ਆਰਿਆ ਨੇ ਅਧਿਆਪਕਾਂ ਤੋਂ ਅਪੀਲ ਕੀਤੀ ਕਿ 21ਵੀਂ ਸਦੀ ਵਿਚ ਉਹ ਬੱਚਿਆਂ ਨੂੰ ਕਿੱਤਾ ਸਿਖਿਆ ਦੇ ਨਾਲ-ਨਾਲ ਚਰਿੱਤਰ ਨਿਰਮਾਣ ਦੀ ਸਿਖਿਆ ਵੀ ਦੇਣ ਤਾਂ ਜੋ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਦਾ ਦਰਜ ਮਿਲ ਸਕਣ।ਸੀ ਆਰਿਆ ਅੱਜ ਇੱਥੇ ਹਰਿਆਣਾ ਰਾਜ ਭਵਨ ਵਿਚ ਹਰਿਆਣਾ ਸਕੂਲ ਸਿਖਿਆ ਵਿਭਾਗ ਵੱਲੋਂ ਆਯੋਜਿਤ ਰਾਜ ਪੱਧਰੀ ਅਧਿਆਪਕ ਪੁਰਸਕਾਰ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ। ਇਸ ਮੌਕੇ ‘ਤੇ ਰਾਜਪਾਲ ਨੇ ਸੂਬੇ ਦੇ 39 ਅਧਿਆਪਕਾਂ ਨੂੰ ਅਧਿਆਪਕ ਸਨਮਾਨ ਅਤੇ ਕਲਾਕਾਰ ਮਹਾਬੀਰ ਗੁੱਡੂ ਨੂੰ ਹਰਿਆਣਾਵੀਂ ਕਲਾ ਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਪੰਡਿਤ ਲਖਮੀਚੰਦ ਐਵਾਰਡ ਨਾਲ ਵੀ ਸਨਮਾਨਿਤ ਕੀਤਾ। ਪ੍ਰੋਗ੍ਰਾਮ ਦੀ ਪ੍ਰਧਾਨਗੀ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕੀਤੀ। ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਅਸਲ ਵਿਚ ਅਧਿਆਪਕ ਹੀ ਦੇਸ਼ ਨਿਰਮਾਤਾ ਹੁੰਦੇ ਹਨ। ਅਧਿਆਪਕ ਹੀ ਰਾਜਨੇਤਾ, ਸਮਾਜ ਸੇਵਕ, ਪ੍ਰਸ਼ਾਸਕ, ਵਿਗਿਆਨਕ, ਸੈਨਿਕ ਤਕਨੀਸ਼ਿਅਨ ਆਦਿ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣ ਜੀ ਦੇ ਜਨਮ ਦਿਨ 5 ਸਤੰਬਰ ਨੂੰ ਦੇਸ਼ ਵਿਚ ਅਧਿਆਪਕ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਉਹ ਮਹਾਨ ਅਧਿਆਪਕ, ਚਿੰਤਕ, ਦਾਰਸ਼ਨਿਕ ਅਤੇ ਵਿਦਵਾਨ ਸਨ। ਅਧਿਆਪਕ ਦਿਵਸ ਦੇਸ਼ ਦੇ ਨਵਨਿਰਮਾਣ ਵਿਚ ਅਧਿਆਪਕਾਂ ਦੀ ਭੂਮਿਕਾ ਦੀ ਸਮੀਖਿਆ ਦਾ ਮੌਕਾ ਵੀ ਦਿੰਦਾ ਹੈ।ਰਾਜਪਾਲ ਸ੍ਰੀ ਆਰਿਆ ਨੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਤੇ ਅਧਿਆਪਕ ਦਿਵਸ ਦੀ ਸ਼ੁਭਕਮਾਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀਂ ਹੋਰ ਅਧਿਆਪਕਾਂ ਲਈ ਪ੍ਰੇਰਣਾਸਰੋਤ ਹੋ, ਇਸ ਲਈ ਮੇਰੀ ਅਪੀਲ ਹੈ ਕਿ ਤੁਸੀਂ ਪੇਂਡੂ ਖੇਤਰਾਂ ਵਿਚ ਸਿਖਿਆ ਦਾ ਪੱਧਰ ਵਧੀਆ ਕਰੋ ਤਾਂ ਜੋ ਦੂਰ-ਦਰਾੜੇ ਦੇ ਖੇਤਰਾਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਵੀ ਗੁਣਾਤਮਕ ਸਿਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਵੀ ਸਿਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਸਮਜ ਨੂੰ ਸਿਖਿਅਤ ਬਣਨ, ਸੰਗਠਿਤ ਰਹੋ ਅਤੇ ਸੰਘਰਸ਼ ਕਰੋ ਦਾ ਸੂਤਰ ਦਿੱਤਾ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਨੇ ਸਰਵ ਸਿਖਿਆ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਮੁਹਿੰਮ ਨੂੰ ਅੱਗੇ ਵੱਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊ ਇੰਡਿਆ ਦਾ ਸੁਪਨਾ ਲਿਆ ਅਤੇ ਸਕਿਲ ਇੰਡਿਆ ਦਾ ਨਾਅਰਾ ਦਿੱਤਾ। ਸਕੂਲ ਪੱਧਰ ‘ਤੇ ਵਿਦਿਆਰਥੀਆਂ ਦੇ ਕੌਸ਼ਲ ਵਿਕਾਸ ਲਈ ਨੈਸ਼ਨਲ ਵੋਕੇਸ਼ਨਲ ਐਜੂਕੇਸ਼ਨ ਕੁਲੀਫਿਕੇਸ਼ਨ ਫਰੇਮਵਰਕ ਯੋਜਨਾ ਚਲਾਈ ਗਈ ਹੈ। ਇਸ ਯੋਜਨਾ ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ।ਸ੍ਰੀ ਆਰਿਆ ਨੇ ਸੂਬੇ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਨੈਤਿਕ ਮੁਲਾਂ ਤੇ ਚਰਿੱਤਰ ਨਿਰਮਾਣ ‘ਤੇ ਆਧਾਰਿਤ ਸਿਖਿਆ ਦੀ ਵਿਵਸਥਾ ਕੀਤੀ ਹੈ। ਇਸ ਲਈ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਵਧਾਈ ਦੇ ਪਾਤਰ ਹਨ।ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਿਖਿਆ, ਸੰਸਕਾਰ ਅਤੇ ਸਭਿਆਚਾਰ ਵਿਚ ਭਾਰਤ ਦੀ ਪੂਰੀ ਦੁਨਿਆ ਵਿਚ ਪ੍ਰਤਿਸ਼ਠਾ ਹੈ। ਜਿੱਥੇ ਪੁਰਾਣੇ ਸਮੇਂ ਵਿਚ ਭਾਰਤ ਵਿਸ਼ਵ ਗੁਰੂ ਕਹਿਲਾਉਂਦਾ ਸੀ ਅੱਜ ਫਿਰ ਤੋਂ ਉਹੀ ਮਾਣ ਯਾਤਰਾ ਹਰਿਆਣਾ ਨੇ ਸ਼ੁਰੂ ਕੀਤੀ ਹੈ। ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਵੀਂ ਪੀੜ੍ਹੀ ਨੂੰ ਦੇਸ਼ ਦੇ ਪੁਰਾਣੇ ਸਭਿਆਚਾਰ ਨਾਲ ਜਾਣੂੰ ਕਰਵਾਉਣ ਦੇ ਮੰਤਵ ਨਾਲ ਗੀਤਾ ਨੂੰ ਸਕੂਲ ਸਿਲੇਬਸ ਵਿਚ ਸ਼ਾਮਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲਾਂ 11 ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰ ਦਿੱਤੇ ਜਾਂਦੇ ਸਨ, ਉੱਥੇ ਮੌਜ਼ੂਦਾ ਵਿਚ 39 ਅਧਿਆਪਕਾਂ ਨੂੰ ਅਧਿਆਪਕ ਸਨਮਾਨ ਵੱਜੋਂ ਸਨਮਾਨਿਤ ਕੀਤਾ ਗਿਆ, ਜਦੋਂ ਕਿ ਕਲਾਕਾਰ ਮਹਾਬੀਰ ਗੁੱਡੂ ਨੂੰ ਹਰਿਆਣਾਵੀਂ ਕਲਾ ਤੇ ਸਭਿਆਚਾਕ ਨੂੰ ਪ੍ਰੋਤਸਾਹਿਤ ਕਰਨ ਲਈ ਪੰਡਿਤ ਲਖਮੀਚੰਦ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਅਧਿਆਪਕਾਂ ਤੋਂ ਅਪੀਲ ਕੀਤੀ ਕਿ ਨੌਜੁਆਨ ਪੀੜ੍ਹੀ ਨੂੰ ਮੌਜ਼ੂਦਾ ਲੋਂੜਾਂ ਅਨੁਸਾਰ ਸਿਖਿਆ ਦੇਣ ਦੇ ਨਾਲ-ਨਾਲ ਸੰਸਕਾਰ ਸਿਖਿਆ ਵੀ ਦੇਣ।ਸਿਖਿਆ ਮੰਤਰੀ ਨੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੂੰ ਵਿਭਾਗ ਵੱਲੋਂ ਯਾਦਗ਼ਾਰੀ ਚਿੰਨ੍ਹਾਂ ਦਿੱਤਾ। ਇਸ ਪ੍ਰੋਗ੍ਰਾਮ ਵਿਚ ਸਕੂਲ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਮਹਾਵੀਰ ਸਿੰਘ ਨੇ ਵਿਭਾਗ ਦੀ ਗਤੀਵਿਧੀਆਂ ‘ਤੇ ਰੋਸ਼ਨੀ ਪਾਉਂਦੇ ਹੋਏ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਬਿਹਾਰ ਦੇ ਸੁਪਰ 30 ਦੀ ਤਰ੍ਹਾਂ ਹਰਿਆਣਾ ਵੀ ਸੁਪਰ 100 ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਪ੍ਰਤੀਭਾਵਾਨ ਬੱਚਿਆਂ ਨੂੰ ਕੌਮੀ ਪੱਧਰ ਦੇ ਕਿੱਤਾ ਕੋਰਸਾਂ ਅੇਤ ਡਿਗਰੀਆ ਵਿਚ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ।ਇਸ ਮੌਕੇ ‘ਤੇ ਸਿਖਿਆ ਵਿਭਾਗ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਸਾਰੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗ੍ਰਾਮ ਵਿਚ ਪਸ਼ੂਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਨਿਲ ਗੁਲਾਟੀ, ਰਾਜਪਾਲ ਦੇ ਸਕੱਤਰ ਵਿਜੈ ਸਿੰਘ ਦਹਿਯਾ ਅੇਤ ਮੁੱਢਲਾ ਸਿਖਿਆ ਵਿਭਾਗ ਦੇ ਡਾਇਰੈਕਟਰ ਮਹੇਸ਼ਵਰ ਸ਼ਰਮਾ ਸਮੇਤ ਹੋਰ ਅਧਿਕਾਰੀ ਹਾਜਿਰ ਸਨ।