November 10, 2024
#ਖੇਡਾਂ

ਪ੍ਰੋ ਕਬੱਡੀ ਲੀਗ ਦਿੱਲੀ ਨੇ ਤਾਮਿਲ ਨੂੰ 50-34 ਨਾਲ ਹਰਾਇਆ

ਅੰਕ ਸੂਚੀ ‘ਚ ਚੋਟੀ ‘ਤੇ ਚੱਲ ਰਹੀ ਦਬੰਗ ਦਿੱਲੀ ਦੇ ਰੇਡਰ ਨਵੀਨ ਕੁਮਾਰ ਦੇ ਸ਼ਾਨਦਾਰ 17 ਤੇ ਮਿਰਾਜ਼ ਸ਼ੇਖ ਦੇ 12 ਅੰਕਾਂ ਦੇ ਨਾਲ ਅੰਕ ਸੂਚੀ ‘ਚ ਹੇਠਲੇ ਸਥਾਨ ‘ਤੇ ਚੱਲ ਰਹੀ ਤਾਮਿਲ ਨੂੰ 50-34 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਦਿੱਲੀ ਦੇ 14 ਮੈਚਾਂ ‘ਚ 54 ਅੰਕ ਹੋ ਗਏ ਤੇ ਉਸਦਾ ਅੰਕ ਸੂਚੀ ‘ਚ ਚੋਟੀ ਦਾ ਸਥਾਨ ਬਰਕਰਾਰ ਹੈ ਜਦਕਿ ਲਗਾਤਾਰ ਹਾਰ ਝਲ ਰਹੀ ਤਾਮਿਲ ਦੀ ਟੀਮ ਨੂੰ ਇਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ 14 ਮੈਚਾਂ ‘ਚ 27 ਅੰਕ ਦੇ ਨਾਲ 11ਵੇਂ ਸਥਾਨ ‘ਤੇ ਹੈ। ਦਿੱਲੀ ਵਲੋਂ ਨਵੀਨ ਨੇ 17 ਅੰਕ, ਮਿਰਾਜ਼ ਨੇ 12, ਵਿਜੈ ਨੇ ਪੰਜ, ਅਨਿਲ ਕੁਮਾਰ ਨੇ ਤਿੰਨ, ਰਵਿੰਦਰ ਨੇ 2 ਤੇ ਵਿਸ਼ਾਵ ਨੇ ਇਕ ਹਾਸਲ ਕੀਤਾ। ਤਾਮਿਲ ਵਲੋਂ ਰਾਹੁਲ ਚੌਹਾਨ ਨੇ 14 ਅੰਕ, ਵੀ ਅਜੀਤ ਕੁਮਾਰ ਨੇ 9, ਮਨਜੀਤ ਛਿੱਲਰ ਤੇ ਰਾਨ ਸਿੰਘ ਨੇ 2-2 ਤੇ ਮੋਹਿਤ ਛਿੱਲਰ ਨੇ ਇਕ ਅੰਕ ਹਾਸਲ ਕੀਤਾ।