December 2, 2024
#ਪ੍ਰਮੁੱਖ ਖ਼ਬਰਾਂ #ਭਾਰਤ

ਚੰਦਰਯਾਨ-2: ਵਿਕਰਮ ਲੈਂਡਰ ਦਾ ਪਤਾ ਲੱਗਾ, ਆਰਬਿਟਰ ਨੇ ਭੇਜੀ ਤਸਵੀਰ : ਈਸਰੋ ਮੁਖੀ

ਸੰਪਰਕ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼

ਨਵੀਂ ਦਿੱਲੀ – ਭਾਰਤੀਪੁਲਾੜ ਖੋਜ ਸੰਗਠਨ ਦੇ ਮੁਖੀ ਕੇ ਸੀਵਾਨ ਨੇ ਜਾ ਮਿਸ਼ਨ ਚੰਦਰਯਾਨ-2 ਬਾਰੇ ਜਾਣਕਾਰੀਦਿੰਦਿਆਂ ਕਿਹਾ ਕਿ ਸਾਨੂੰ ਵਿਕਰਮ ਲੈਂਡਰ ਦਾ ਪਤਾ ਚਲ ਗਿਆ ਹੈ, ਪਰ ਅਜੇ ਤੱਕ ਵਿਕਰਮ ਨਾਲ ਕੋਈਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਆਰਬਿਟਰ ਨੇ ਵਿਕਰਮ ਦੀਆਂ ਤਸਵੀਰਾਂ ਭੇਜੀਆਂ ਹਨ,ਪ੍ਰੰਤੂ ਕੋਈ ਸੰਪਰਕ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਉੁਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀਜਾ ਰਹੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਈਸਰੋ) ਨੂੰ ਚੰਦਰਮਾ ’ਤੇ ਵਿਕਰਮ ਲੈਂਡਰ ਦਾ ਪਤਾ ਲੱਗਗਿਆ ਹੈ। ਆਰਬਿਟਰ ਨੇ ਥਰਮਲ ਇਮੇਜ਼ ਕੈਮਰੇ ਤੋਂ ਉਸ ਦੀ ਤਸਵੀਰ ਲਈ ਹੈ, ਜਿਸ ਤੋਂ ਵਿਕਰਮਲੈਂਡਰ ਦੀ ਸਹੀ ਲੋਕੇਸ਼ਨ ਦਾ ਪਤਾ ਲੱਗਾ ਹੈ। ਹਾਲਾਂਕਿ ਵਿਕਰਮ ਲੈਂਡਰ ਨਾਲ ਅਜੇ ਕੋਈ ਸੰਚਾਰ ਸਥਾਪਤਨਹੀਂ ਹੋ ਸਕਿਆ ਹੈ। ਇੱਥੇ ਦੱਸ ਦੇਈਏ ਕਿ ਚੰਦਰਯਾਨ-2 ਦੇ ਆਰਬਿਰਟਰ ਵਿੱਚ ਲੱਗੇ ਆਪਟਿਕਲਹਾਈ ਰਿਜੋਲਿਊਸ਼ਨ ਕੈਮਰੇ ਨੇ ਵਿਕਰਮ ਲੈਂਡਰ ਦੀ ਤਸਵੀਰ ਲਈ ਹੈ। ਈਸਰੋ ਵਿਗਿਆਨੀ ਹੁਣਆਰਬਿਟਰ ਜ਼ਰੀਏ ਵਿਕਰਮ ਲੈਂਡਰ ਨੂੰ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਗਲੁਰੂ ਸਥਿਤ ਈਸਰੋਸੈਂਟਰ ਤੋਂ ਲਗਾਤਾਰ ਵਿਕਰਮ ਲੈਂਡਰ ਅਤੇ ਆਰਬਿਟਰ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ ਤਾਂ ਕਿਸੰਚਾਰ ਸੰਪਰਕ ਸ਼ੁਰੂ ਕੀਤਾ ਜਾ ਸਕੇ। ਈਸਰੋ ਚੀਫ ਕੇ. ਸੀਵਾਨ ਨੇ ਖੁਦ ਇਸ ਦੀ ਜਾਣਕਾਰੀ ਟਵਿੱਟਰਅਕਾਊਂਟ ’ਤੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੈਂਡਰ ਨਾਲ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀਜਾ ਰਹੀ ਹੈ। ਭਾਰਤ ਦੇ ਚੰਦਰਯਾਨ-2 ਮਿਸ਼ਨ ਨੂੰ ਸ਼ਨਿੱਚਰਵਾਰ ਤੜਕੇ ਉਸ ਸਮੇਂ ਝਟਕਾ ਲੱਗਾ, ਜਦੋਂਚੰਦਰਮਾ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉੱਚਾਈ ’ਤੇ ਵਿਕਰਮ ਲੈਂਡਰ ਦਾ ਈਸਰੋ ਨਾਲ ਸੰਪਰਕਟੁੱਟ ਗਿਆ, ਜਿਸ ਕਾਰਨ ਮਿਸ਼ਨ ਫੇਲ ਹੋ ਗਿਆ ਸੀ। ਈਸਰੋ ਦੇ ਵਿਗਿਆਨੀਆਂ ਨੇ ਕਿਹਾ ਕਿ ਵਿਕਰਮਲੈਂਡਰ ਉਤਰ ਰਿਹਾ ਸੀ ਅਤੇ ਟੀਚੇ ਤੋਂ 2.1 ਕਿਲੋਮੀਟਰ ਪਹਿਲਾਂ ਤੱਕ ਉਸ ਦਾ ਕੰਮ ਆਮ ਸੀ। ਉਸਤੋਂ ਬਾਅਦ ਲੈਂਡਰ ਦਾ ਸੰਪਰਕ ਜ਼ਮੀਨ ਸਥਿਤ ਕੇਂਦਰ ਤੋਂ ਟੁੱਟ ਗਿਆ। ਇਸ ਵਜ੍ਹਾ ਕਰ ਕੇ ਲੈਂਡਰਆਪਣੇ ਤੈਅ ਮਾਰਗ ਤੋਂ ਭਟਕ ਗਿਆ ਸੀ। ਇਸ ਦੇ ਬਾਵਜੂਦ ਈਸਰੋ ਵਿਗਿਆਨੀਆਂ ਨੇ ਹਿੰਮਤ ਨਹੀਂਹਾਰੀ, ਉਹ ਲਗਾਤਾਰ ਵਿਕਰਮ ਲੈਂਡਰ ਦਾ ਪਤਾ ਲਗਾ ਰਹੇ ਸਨ। ਨਾਸਾ ਨੇ ਕੀਤੀ ਇਸਰੋ ਦੀ ਤਾਰੀਫ਼- ਇਸਰੋ ਦੇ ਮਿਸ਼ਨ ਚੰਦਰਯਾਨ-2 ਦੀ ਅਮਰੀਕੀ ਸਪੇਸ ਏਜੰਸੀਨਾਸਾ ਨੇ ਵੀ ਤਾਰੀਫ਼ ਕੀਤੀ ਹੈ। ਨਾਸਾ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘‘ਪੁਲਾੜ ’ਚ ਖੋਜ ਕਰਨਾਮੁਸ਼ਕਲ ਕੰਮ ਹੈ। ਅਸੀਂ ਚੰਦਰਮਾ ਦੇ ਦੱਖਣੀ ਧਰੁਵ ’ਤੇ ਇਸਰੋ ਦੇ ਚੰਦਰਯਾਨ-2 ਮਿਸ਼ਨ ਨੂੰ ਉਤਾਰਨਦੇ ਯਤਨ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਸਾਨੂੰ ਆਪਣੀ ਯਾਤਰਾ ਤੋਂ ਪ੍ਰੇਰਿਤ ਕੀਤਾ ਹੈ ਅਤੇ ਭਵਿੱਖ ’ਚਅਸੀਂ ਸੌਰ ਮੰਡਲ ’ਤੇ ਮਿਲ ਕੇ ਕੰਮ ਕਰਨ ਦੇ ਮੌਕੇ ਲਈ ਤਿਆਰ ਹਾਂ।’’