February 12, 2025
#ਮਨੋਰੰਜਨ

ਆਰੀਅਨਜ਼ ਨੇ ਆਪਣੇ ਨਵੇਂ ਵਿਦਿਆਰਥੀਆਂ ਲਈ ਟੈਂਲੇਟ ਹੰਟ ਦਾ ਆਯੋਜਨ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ, ਨੇ ਆਪਣੇ ਨਵੇਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਅਤੇ ਉਹਨਾਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਲਈ ਕੈਂਪਸ ਵਿੱਚ ਇੱਕ ਟੈਲੇਂਟ ਹੰਟ ਮੁਕਾਬਲਾ ਕਰਵਾਇਆ। ਇੰਜਨੀਅਰਿੰਗ, ਲਾਅ, ਐਗਰੀਕਲਚਰ,ਫਾਰਮੇਸੀ, ਮੈਨੇਜਮੈਂਟ, ਨਰਸਿੰਗ, ਬੀ.ਐਡ ਆਦਿ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਗਾਇਨ, ਗਰੁੱਪ ਡਾਂਸ, ਭੰਗੜਾਂ, ਗਿੱਧਾ, ਸੋਲੋ ਡਾਂਸ, ਮਿਮਿਕਰੀ, ਰੰਗੋਲੀ, ਮਹਿੰਦੀ, ਪੇਟਿੰਗ, ਸਕੈਚਿੰਗ, ਕੋਲਾਜ਼, ਪੋਸਟਰ ਮੇਕਿੰਗ ਆਦਿ ਵਿੱਚ ਹਿੱਸਾ ਲਿਆ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਹਰ ਵਿਆਕਤੀ ਵਿੱਚ ਪ੍ਰਤਿਭਾ ਹੁੰਦੀ ਹੈ ਪ੍ਰੰਤੂ ਉਸ ਨੂੰ ਅੱਗੇ ਲਿਆਉਣ ਲਈ ਇੱਕ ਪਲੇਟਫਾਰਮ ਦੀ ਜਰੂਰਤ ਹੁੰਦੀ ਹੈ ਜਿੱਥੇ ਉਸਨੂੰ ਐਕਸਪੋਜ਼ਰ ਮਿਲ ਸਕੇ ਅਤੇ ਆਰੀਅਨਜ਼ ਉਹਨਾਂ ਨੂੰ ਸਮੇਂ-ਸਮੇਂ ਤੇ ਅਜਿਹਾ ਪਲੇਟਫਾਰਮ ਪ੍ਰਦਾਨ ਕਰਦਾ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿੱਚ ਵਿਦਿਆਰਥੀਆਂ ਨੂੰ ਬੜੇ ਜੋਸ਼ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਕਾਸ ਦਾ ਰਾਸਤਾ ਦਿਖਾਉਂਦੇ ਹਨ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ ਸਿੱਧੂ ਨੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਜਿਸ ਵਿੱਚ ਪੋਲੀਟੈਕਨਿਕ ਡਿਪਲੋਮਾ ਦੇ ਅਮਰਿੰਦਰ ਨੂੰ ਸੋਲੋ ਡਾਂਸ, ਬੀ.ਐਸਸੀ ਐਗਰੀਕਲਚਰ ਦੇ ਨਗਬਾ ਨੂੰ ਸੋਲੋ ਗਾਇਨ, ਬੀ.ਫਾਰਮੇਸੀ ਦੇ ਵਿਕਾਸ ਨੂੰ ਅਦਾਕਾਰੀ ਲਈ, ਬੀਏ-ਐਲਐਲਬੀ ਦੀ ਹਰਨੀਤ ਨੂੰ ਪੋਸਟਰ ਮੇਕਿੰਗ, ਬੀ.ਫਾਰਮੇਸੀ ਦੀ ਮੁਸਕਾਨ ਨੂੰ ਰੰਗੋਲੀ ਮੇਕਿੰਗ, ਬੀ.ਟੈਕ ਦੀ ਸਿਮਰਨ ਨੂੰ ਮਹਿੰਦੀ ਮੁਕਾਬਲੇ ਲਈ, ਬੀ.ਫਾਰਮੇਸੀ ਦੇ ਰਾਜਾ ਨੂੰ ਪੇਟਿੰਗ ਮੁਕਾਬਲੇ ਲਈ ਸ਼ਾਮਿਲ ਹਨ ਨੂੰ ਵਧਾਈ ਦਿੱਤੀ ।