January 22, 2025
#ਦੇਸ਼ ਦੁਨੀਆਂ

ਗੁਪਤ ਬੈਠਕ ਰੱਦ ਹੋਣ ਦੇ ਬਾਵਜੂਦ ਗੱਲਬਾਤ ਦੇ ਦਰਵਾਜੇ ਖੁੱਲ੍ਹੇ : ਪੋਂਪਿਓ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਮਲਕੀਅਤ ਲਈ ਅਮਰੀਕਾ ਅਤੇ ਤਾਲਿਬਾਨੀ ਨੇਤਾਵਾਂ ਨਾਲ ਹੋਣ ਵਾਲੀ ਗੁਪਤ ਬੈਠਕ ਰੱਦ ਕਰ ਦਿੱਤੀ ਸੀ। ਵਿਦੇਸ਼ੀ ਮੰਤਰੀ ਮਾਈਕ ਪੋਂਪਿਓ ਦਾ ਕਹਿਣਾ ਹੈ ਕਿ ਬੈਠਕ ਰੱਦ ਹੋਣ ਦੇ ਬਾਵਜੂਦ ਦੋਹਾਂ ਵਿਚਾਲੇ ਗੱਲਬਾਤ ਦੇ ਦਰਵਾਜੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹਨ। ਪੋਂਪਿਓ ਨੇ ਇਕ ਇੰਟਰਵਿਊ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕਾ ਅਤੇ ਤਾਲਿਬਾਨੀ ਨੇਤਾਵਾਂ ਵਿਚਾਲੇ ਗੱਲਬਾਤ ਦੁਬਾਰਾ ਹੋ ਸਕਦੀ ਹੈ ਪਰ ਇਸ ਲਈ ਅਮਰੀਕਾ ਤਾਲਿਬਾਨ ਤੋਂ ਵਚਨਬੱਧਤਾ ਚਾਹੁੰਦਾ ਹੈ। ਪੋਂਪਿਓ ਨੇ ਇਕ ਇੰਟਰਵਿਊ ਵਿਚ ਕਿਹਾ,”ਮੈਂ ਨਿਰਾਸ਼ਾਵਾਦੀ ਨਹੀਂ ਹਾਂ। ਮੈਂ ਤਾਲਿਬਾਨ ਨੂੰ ਇਹ ਕਹਿੰਦੇ ਅਤੇ ਕਰਦੇ ਦੇਖਿਆ ਹੈ ਜੋ ਉਨ੍ਹਾਂ ਨੂੰ ਪਹਿਲ ਕਰਨੀ ਦੀ ਇਜਾਜ਼ਤ ਨਹੀਂ ਸੀ।” ਉਨ੍ਹਾਂ ਨੇ ਕਿਹਾ,”ਮੈਂ ਆਸ ਕਰਦਾ ਹਾਂ ਕਿ ਇਸ ਮਾਮਲੇ ‘ਤੇ ਤਾਲਿਬਾਨ ਆਪਣੇ ਵਤੀਰੇ ਵਿਚ ਵਿਚ ਤਬਦੀਲੀ ਲਿਆਵੇਗਾ ਅਤੇ ਉਨ੍ਹਾਂ ਗੱਲਾਂ ‘ਤੇ ਦੁਬਾਰਾ ਵਚਨਬੱਧਤਾ ਜ਼ਾਹਰ ਕਰੇਗਾ ਜਿਨ੍ਹਾਂ ‘ਤੇ ਅਸੀਂ ਕਈ ਮਹੀਨਿਆਂ ਤੋਂ ਗੱਲ ਕਰ ਰਹੇ ਸੀ।