December 4, 2024
#ਖੇਡਾਂ

ਕਰੀਅਰ ਦੀ ਸਭ ਤੋਂ ਜਜ਼ਬਾਤੀ ਜਿੱਤ: ਨਡਾਲ

ਨਿਊਯਾਰਕ – ਰਾਫੇਲ ਨਡਾਲ ਨੇ ਯੂਐੱਸ ਓਪਨ ਫਾਈਨਲ ਵਿੱਚ ਡੇਨਿਲ ਮੈਦਵੇਦੇਵ ’ਤੇ ਮਿਲੀ ਜਿੱਤ ਨੂੰ ਆਪਣੇ 18 ਸਾਲ ਦੇ ਕਰੀਅਰ ਦੀ ‘ਸਭ ਤੋਂ ਭਾਵੁਕ ਕਰ ਦੇਣ ਵਾਲੀ ਜਿੱਤ’ ਵਿੱਚੋਂ ਇੱਕ ਦੱਸਿਆ। ਨਡਾਲ ਨੇ ਕਰੀਬ ਪੰਜ ਘੰਟੇ ਤੱਕ ਚੱਲੇ ਪੰਜ ਸੈੱਟਾਂ ਦੇ ਮੁਕਾਬਲੇ ਵਿੱਚ ਰੂਸੀ ਖਿਡਾਰੀ ਨੂੰ ਹਰਾ ਕੇ 19ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ। ਉਸ ਨੇ ਜਿੱਤ ਮਗਰੋਂ ਕਿਹਾ, ‘‘ਜਿਸ ਤਰ੍ਹਾਂ ਮੈਦਵੇਦੇਵ ਖੇਡ ਰਿਹਾ ਸੀ, ਉਹ ਲਾਜਵਾਬ ਸੀ।’’ ਇਸ ਮੌਕੇ ਉਸ ਦੀ ਗਰੈਂਡ ਸਲੈਮ ਜਿੱਤਣ ਦੀ ਇੱਕ ਵੀਡੀਓ ਵੀ ਵਿਖਾਈ ਗਈ। ਉਸ ਨੇ ਕਿਹਾ, ‘‘ਇਹ ਮੇਰੇ ਟੈਨਿਸ ਕਰੀਅਰ ਦੀਆਂ ਸਭ ਤੋਂ ਜਜ਼ਬਾਤੀ ਰਾਤਾਂ ਵਿੱਚੋਂ ਇੱਕ ਹੈ। ਉਹ ਵੀਡੀਓ ਅਤੇ ਤੁਸੀਂ ਸਾਰਿਆਂ ਨੇ ਇਸ ਨੂੰ ਖ਼ਾਸ ਬਣਾ ਦਿੱਤਾ। ਦੁਨੀਆ ਵਿੱਚ ਕੋਈ ਵੀ ਸਟੇਡੀਅਮ ’ਚ ਇਸ ਤੋਂ ਵੱਧ ਊਰਜਾਵਾਨ ਨਹੀਂ ਹੈ।’’ ਨਡਾਲ ਨੇ ਕਿਹਾ, ‘‘ਜਿਸ ਤਰ੍ਹਾਂ ਇਹ ਮੈਚ ਖੇਡਿਆ ਗਿਆ, ਜਜ਼ਬਾਤ ’ਤੇ ਕਾਬੂ ਰੱਖਣਾ ਮੁਸ਼ਕਲ ਸੀ।