ਪੁੱਕਾ ਨੇ ਚੰਡੀਗੜ ਤੋਂ ਪਟਨਾ ਲਈ ਸਿੱਧੀ ਉਡਾਣ ਦੀ ਮੰਗ ਕੀਤੀ

ਮੋਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਨੇ ਬਿਹਾਰ ਅਤੇ ਝਾਰਖੰਡ ਦੇ ਵਿਦਿਆਰਥੀ ਜਿਹੜੇ ਕਿ ਚੰਡੀਗੜ ਅਤੇ ਇਸਦੇ ਖੇਤਰ ਦੇ ਨੇੜੇ ਪੜਦੇ ਹਨ, ਦੀ ਸਹੂਲਤ ਦੇ ਲਈ ਚੰਡੀਗੜ ਅੰਤਰ ਰਾਸ਼ਟਰੀ ਹਵਾਈ ਅੱਡੇ ਤੋ ਪਟਨਾ ਅਤੇ ਰਾਂਚੀ ਦੇ ਲਈ ਸਿੱਧੀ ਉਡਾਣ ਦੀ ਮੰਗ ਕੀਤੀ ਹੈ। ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ ਕਾਲੇਜਿਸ ਚੰਡੀਗੜ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਚੰਡੀਗੜ ਅਤੇ ਪੰਜਾਬ ਖੇਤਰ ਆਪਣੇ ਸ਼ਾਂਤ ਵਾਤਾਵਰਣ ਦੇ ਕਾਰਣ ਦੇਸ਼ ਵਿੱਚ ਸਿੱਖਿਆ ਦਾ ਕੇਂਦਰ ਬਣ ਗਿਆ ਹੈ। ਬਿਹਾਰ ਅਤੇ ਝਾਰਖੰਡ ਦੇ ਵੱਖ-ਵੱਖ ਹਿੱਸੀਆਂ ਤੋਂ 10,000-15,000 ਵਿਦਿਆਰਥੀ ਚੰਡੀਗੜ ਦੇ ਵੱਖ-ਵੱਖ ਕਾਲਜਾਂ ਜਾਂ ਇਸ ਦੇ ਘੇਰੇ ਵਿੱਚ ਪੜ ਰਹੇ ਹਨ। ਕਟਾਰੀਆ ਨੇ ਅੱਗੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਚੰਡੀਗੜ ਖੇਤਰ ਵਿੱਚ ਪੜ ਰਹੇ ਹਜਾਰਾਂ ਵਿਦਿਆਰਥੀਆਂ ਦੀ ਰੁਚੀ ਨੂੰ ਦੇਖਦੇ ਹੋਏ, ਭਾਰਤ ਸਰਕਾਰ ਨੂੰ ਉਡਾਨ (ਉਦੇ ਦੇਸ਼ ਕਾ ਆਮ ਨਾਗਰਿਕ) ਸਕੀਮ ਤਹਿਤ ਚੰਡੀਗੜ ਤੋ ਪਟਨਾ, ਰਾਂਚੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆ ਚਾਹੀਦੀਆਂ ਹਨ, ਜੋ ਕਿ ਸਿਰਫ ਵਿਦਿਆਰਥੀਆਂ ਦੀ ਮਦਦ ਨਹੀ ਕਰਨਗੀਆਂ, ਬਲਕਿ ਕਾਰੋਬਾਰ, ਸਮਾਜਿਕ, ਰਾਜਨੀਤਿਕ, ਸੈਰ-ਸਪਾਟਾ ਵਸਤੂਆਂ ਆਦਿ ਦੇ ਵਿਸਤਾਰ ਵਿੱਚ ਵੀ ਸਹਾਇਤਾ ਕਰਨਗੀਆਂ । ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਅਮਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਮੁੰਬਈ, ਪੁਣੇ ਆਦਿ ਸ਼ਹਿਰਾਂ ਵਿੱਚ ਬਿਹਾਰ ਦੇ ਵਿਦਿਆਰਥੀਆਂ ਉੱਤੇ ਕੁਝ ਸਥਾਨਕ ਸਮੂਹਾਂ ਵੱਲੋਂ ਕੀਤੀ ਗਈ ਪ੍ਰੇਸ਼ਾਨੀ ਕਾਰਨ ਬਿਹਾਰ ਦੇ ਵਿਦਿਆਰਥੀਆਂ ਨੇ ਦੱਖਣੀ ਰਾਜਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ । ਇਸ ਲਈ ਵਿਦਿਆਰਥੀ ਆਪਣੀ ਉੱਚ ਸਿੱਖਿਆ ਦੇ ਲਈ ਚੰਡੀਗੜ ਨੂੰ ਸਭ ਤੋਂ ਸੁਰੱਖਿਅਤ ਅਤੇ ਅਪਰਾਧ ਮੁਕਤ ਸ਼ਹਿਰ ਦੇ ਤੌਰ ਤੇ ਤਰਜੀਹ ਦੇ ਰਹੇ ਹਨ।