ਭਾਰਤ ਵਿਰੁੱਧ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪਾਕਿ, ਮਸੂਦ ਨੂੰ ਵੀ ਕੀਤਾ ਰਿਹਾਅ

ਇਸਲਾਮਾਬਾਦ – ਪਾਕਿਸਤਾਨ ਇਕ ਵਾਰ ਫਿਰ ਭਾਰਤ ਦੇ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਕਰਨ ਰਿਹਾ ਹੈ| ਇਟੈਂਲੀਜੈਂਸ ਬਿਊਰੋ (92) ਨੇ ਰਾਜਸਥਾਨ ਨੇੜੇ ਭਾਰਤ-ਪਾਕਿਸਤਾਨ ਸੀਮਾ ਤੇ ਪਾਕਿਸਤਾਨੀ ਫੌਜੀਆਂ ਦੀ ਵਧੀਕ ਤਾਇਨਾਤੀ ਦੇ ਬਾਰੇ ਵਿਚ ਸਰਕਾਰ ਨੂੰ ਸਾਵਧਾਨ ਕੀਤਾ ਹੈ| ਇਸ ਦੇ ਨਾਲ ਹੀ ਕਿਹਾ ਹੈ ਕਿ ਪਾਕਿਸਤਾਨ ਇਕ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ| ਇਟੈਂਲੀਜੈਂਸ ਬਿਊਰੋ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਦੀ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਰਿਹਾਅ ਕੀਤਾ ਹੈ| ਇਨ੍ਹਾਂ ਵਿਚ ਮਸੂਦ ਅਜ਼ਹਰ ਵੀ ਸ਼ਾਮਲ ਹੈ|ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਰੱਦ ਕਰਨ ਦੇ ਕਦਮ ਦੇ ਜਵਾਬ ਵਿਚ ਪਾਕਿਸਤਾਨ ਆਉਣ ਵਾਲੇ ਦਿਨਾਂ ਵਿੱਚ ਸਿਆਲਕੋਟ, ਜੰਮੂ ਅਤੇ ਰਾਸਸਥਾਨ ਸੈਕਟਰਾਂ ਵਿਚ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ| ਜਾਣਕਾਰੀ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਨੇ ਯੋਜਨਾ ਦੇ ਤਹਿਤ ਰਾਜਸਥਾਨ ਸੀਮਾ ਨੇੜੇ ਵਾਧੂ ਫੌਜੀਆਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ| ਇਟੈਂਲੀਜੈਂਸ ਨੂੰ ਅਜਿਹੀ ਖਬਰ ਮਿਲੀ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ|ਅਧਿਕਾਰੀਆਂ ਨੇ ਸੀਮਾ ਸੁਰੱਖਿਆ ਬਲਾਂ ਅਤੇ ਫੌਜ ਨੂੰ ਪਾਕਿਸਤਾਨੀ ਫੌਜ ਅਤੇ ਅੱਤਵਾਦੀਆਂ ਦੇ ਕਿਸੇ ਵੀ ਅਚਾਨਕ ਹਮਲੇ ਤੋਂ ਐਲਰਟ ਰਹਿਣ ਲਈ ਕਿਹਾ ਹੈ| ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਿੱਚ ਆਈ.ਬੀ. ਇਨਪੁੱਟ ਨੇ ਕਿਹਾ ਕਿ ਪਾਕਿਸਤਾਨ ਨੇ ਗੁਪਤ ਰੂਪ ਨਾਲ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਅੱਤਵਾਦੀ ਆਪਰੇਸ਼ਨ ਦੀ ਯੋਜਨਾ ਬਣਾਉਣ ਲਈ ਰਿਹਾਅ ਕਰ ਦਿੱਤਾ ਹੈ| ਜਦਕਿ ਹੋਰ ਅੱਤਵਾਦੀ ਸੰਗਠਨ ਵੀ ਖੁੱਲ੍ਹ ਕੇ ਕੰਮ ਕਰ ਰਹੇ ਹਨ|