ਹਰਿਆਣਾ ਸਰਕਾਰ ਵੱਲੋਂ ਸੂਬੇ ਦੀ ਜੇਲ੍ਹ ’ਚ ਲਗੇ ਜੈਮਰਾਂ ਨੂੰ ਅਪਗ੍ਰੇਡ ਕਰਨ ਨੂੰ ਮੰਜ਼ੂਰੀ

ਚੰਡੀਗੜ – ਹਰਿਆਣਾ ਸਰਕਾਰ ਸੂਬੇ ਵਿਚ ਵੱਖ-ਵੱਖ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤੀ ਪ੍ਰਦਾਨ ਕਰਨ ਦੇ ਨਾਲ ਸੂਬੇ ਦੀ ਜੇਲਾਂ ਦੀ ਸੁਰੱਖਿਆ ਲਈ ਵੀ ਬੇਹੱਦ ਗੰਭੀਰ ਹੈ. ਸਰਕਾਰ ਨੇ ਸੂਬੇ ਦੀ ਚਾਰ ਜੇਲਾਂ ਵਿਚ ਸਥਾਪਿਤ ਸਟੇਟਿਕ 3ਜੀ ਸੈਲ ਫੋਨ ਜੈਮਰ ਨੂੰ 4ਜੀ ਵਿਚ ਅੱਪਗ੍ਰੇਡ ਕਰਨ ਲਈ 7.63 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ. ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਗ੍ਰਹਿ ਵਿਭਾਗ ਦੇ ਇਕ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ. ਉਨਾਂ ਦਸਿਆ ਕਿ ਇੰਨਾਂ ਜੇਲਾਂ ਵਿਚ ਮੌਜ਼ੂਦਾ ਵਿਚ ਸਥਾਪਿਤ ਸਾਰੇ ਸਟੇਟਿਕ 3ਜੀ ਸੇਲ ਫੋਨ ਜੇਮਰ ਈਸੀਆਈਐਲ ਵੱਲੋਂ 2016-17 ਵਿਚ ਲਗਾਏ ਗਏ ਸਨ।