January 15, 2025
#ਦੇਸ਼ ਦੁਨੀਆਂ

ਟਰੰਪ ਨੇ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ ਹੈ। ਅਨੁਰਾਗ ਸਿੰਘਲ ਉਨ੍ਹਾਂ 17 ਸੰਘੀ ਜੱਜਾਂ ’ਚ ਸ਼ਾਮਿਲ ਹਨ, ਜਿਨ੍ਹਾਂ ਦੇ ਨਾਂ ਵਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਜੇਮਸ ਆਈ ਕੋਹਨ ਦਾ ਸਥਾਨ ਲੈਣਗੇ। ਸਿੰਘਲ ਫਲੋਰਿਡਾ ’ਚ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ। ਉਨ੍ਹਾਂ ਦੇ ਨਾਮ ’ਤੇ ਸਹਿਮਤੀ ਲਈ ਸੈਨੇਟ ਦੀ ਜੁਡੀਸ਼ਰੀ ਕਮੇਟੀ ’ਚ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ। ਫਿਲਹਾਲ ਉਹ ਫਲੋਰਿਡਾ ’ਚ 17ਵੇਂ ਸਰਕਿਟ ਕੋਰਟ ’ਚ ਅਹੁਦੇ ’ਤੇ ਬਿਰਾਜਮਾਨ ਹਨ।