ਅੰਤਰਰਾਸ਼ਟਰੀ ਨਗਰ ਕੀਰਤਨ ਖ਼ਾਲਸਈ ਜਾਹੋ-ਜਲਾਲ ਨਾਲ ਮੱਧ ਪ੍ਰਦੇਸ਼ ਦੇ ਸਾਗਰ ਤੋ ਅੱਗੇ ਰਵਾਨਾ
ਅੰਮ੍ਰਿਤਸਰ -ਪਹਿਲੇ ਪਾਤਸ਼ਾਹ ਜੀ ਦੇ 550ਵੇ ਪ੍ਰਕਾਸ਼ ਪੁਰਬ ਸਬੰਧੀ ਸ਼ੁਰੂ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਮੱਧ ਪ੍ਰਦੇਸ਼ ਦੇ ਸ਼ਹਿਰ ਸਾਗਰ ਵਿਖੇ ਵਿਸ਼ਰਾਮ ਮਗਰੋ ਅੱਜ ਭੋਪਾਲ ਲਈ ਖ਼ਾਲਸਈ ਜਾਹੋ-ਜਲਾਲ ਨਾਲ ਰਵਾਨਾ ਹੋ ਗਿਆ। ਸਾਗਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਰਵਾਨਗੀ ਤੋ ਪਹਿਲਾ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆ ਨੇ ਗੁਰਬਾਣੀ ਕੀਰਤਨ ਕੀਤਾ ਤੇ ਕਥਾ ਵਿਚਾਰਾ ਹੋਈਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਹਾਜ਼ਰ ਸੰਗਤਾ ਦਾ ਧੰਨਵਾਦ ਕਰਦਿਆ ਗੁਰੂ ਸਾਹਿਬ ਦੇ ਉਪਦੇਸ਼ਾ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ 72 ਸਾਲਾ ਮਗਰੋ ਦੇਸ਼ ਵੰਡ ਬਾਅਦ ਇਹ ਪਹਿਲਾ ਮੌਕਾ ਹੈ ਜਦੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋ ਭਾਰਤ ਲਈ ਨਗਰ ਕੀਰਤਨ ਸਜਾਇਆ ਗਿਆ ਹੈ। ਸਾਡੀ ਖ਼ੁਸ਼ਨਸੀਬੀ ਹੈ ਕਿ ਸਾਨੂੰ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਪ੍ਰਬੰਧਕਾ ਵੱਲੋ ਪੰਜ ਪਿਆਰੇ, ਨਿਸ਼ਾਨਚੀ ਸਿੰਘਾ ਅਤੇ ਪ੍ਰਮੁੱਖ ਸ਼ਖ਼ਸੀਅਤਾ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ ਗਏ। ਸਾਗਰ ਵਿਖੇ ਹਜ਼ਾਰਾ ਦੀ ਗਿਣਤੀ ਵਿਚ ਸੰਗਤਾ ਮੌਜੂਦ ਸਨ। ਇਥੇ ਸਿੱਖ ਨੁਮਾਇੰਦਿਆ ਤੋ ਇਲਾਵਾ ਮੱਧ ਪ੍ਰਦੇਸ਼ ਦੇ ਆਹਲਾ ਪ੍ਰਕਾਸ਼ਨਿਕ ਅਧਿਕਾਰੀਆ ਵਿੱਚੋ ਆਈ.ਜੀ. ਸ੍ਰੀ ਸਤੀਸ਼ ਸਕਸੈਨਾ ਅਤੇ ਕਮਿਸ਼ਨਰ ਸ੍ਰੀ ਅਨੰਦ ਕੁਮਾਰ ਸ਼ਰਮਾ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਏ। ਉਨ੍ਹਾ ਨੂੰ ਸ਼੍ਰੋਮਣੀ ਕਮੇਟੀ ਦੇ ਮੈਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਸਿਰੋਪਾਓ ਦੇ ਕੇ ਨਿਵਾਜਿਆ। ਇਸ ਮੌਕੇ ਹੋਰਨਾ ਤੋ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਗਰ ਦੇ ਪ੍ਰਧਾਨ ਸ. ਸਤਿੰਦਰ ਸਿੰਘ ਹੋਰਾ, ਸਕੱਤਰ ਸ. ਸਰਜਬੀਤ ਸਿੰਘ ਸੂਰੀ, ਮੀਤ ਪ੍ਰਧਾਨ ਸ. ਮਨਜੀਤ ਸਿੰਘ, ਸ. ਚਰਨਜੀਤ ਸਿੰਘ ਭਾਟੀਆ, ਸ. ਹਰਚਰਨ ਸਿੰਘ ਨਈਅਰ, ਸ. ਕੁਲਦੀਪ ਸਿੰਘ ਭਾਟੀਆ, ਸ. ਦਵਿੰਦਰਪਾਲ ਸਿੰਘ ਚਾਵਲਾ, ਡਾ. ਸਤਨਾਮ ਸਿੰਘ, ਸ. ਵੀਰ ਸਿੰਘ, ਸ. ਸੰਤੋਸ਼ ਸਿੰਘ, ਸ. ਨਾਨਕ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਸਰਵਣ ਸਿੰਘ ਆਦਿ ਮੌਜੂਦ ਸਨ।