September 7, 2024
#ਪੰਜਾਬ #ਭਾਰਤੀ ਡਾਇਸਪੋਰਾ

ਸਿੱਖ ਭਾਵਨਾਵਾ ਨੂੰ ਠੇਸ ਪਹੁੰਚਾਉਣ ਵਾਲਿਆ ਵਿਰੁੱਧ ਕਾਰਵਾਈ ਹੋਵੇ- ਭਾਈ ਲੌਗੋਵਾਲ

ਸ਼੍ਰੋਮਣੀ ਕਮੇਟੀ ਨੇ ਸਾਈਬਰ ਕਰਾਈਮ ਵਿਭਾਗ ਨੂੰ ਲਿਖਿਆ ਪੱਤਰ

ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਿੱਖ ਧਰਮ ਦੀਆ ਰਵਾਇਤਾ ਨੂੰ ਸੱਟ ਮਾਰਨ ਦੇ ਚਲਨ ਦਾ ਸਖ਼ਤ ਨੋਟਿਸ ਲਿਆ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿਚ ਸਿੱਖ ਰਵਾਇਤਾ ਦੀ ਤੌਹੀਨ ਕੀਤੀ ਗਈ ਹੈ, ਸਬੰਧੀ ਭਾਈ ਲੌਗੋਵਾਲ ਨੇ ਸਰਕਾਰ ਪਾਸੋ ਸਖ਼ਤ ਕਾਰਵਾਈ ਮੰਗੀ ਹੈ। ਇਸ ਤੋ ਇਲਾਵਾ ਸ਼੍ਰੋਮਣੀ ਕਮੇਟੀ ਵੱਲੋ ਇਸ ਸਬੰਧੀ ਕਾਰਵਾਈ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਸਾਈਬਰ ਕਰਾਈਮ ਸੈੱਲ ਦੇ ਆਈ.ਜੀ. ਨੂੰ ਪੱਤਰ ਵੀ ਲਿਖਿਆ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਫੈਲੀ ਵੀਡੀਓ ਅੰਦਰ ਗੁਰਦੁਆਰਾ ਸਾਹਿਬ ਜਿਹਾ ਮਾਹੌਲ ਸਿਰਜ ਕੇ ਸਿੱਖ ਪ੍ਰੰਪਰਾਵਾ ਤੇ ਮਰਯਾਦਾ ਨੂੰ ਚੁਣੌਤੀ ਦਿੱਤੀ ਗਈ ਹੈ। ਵੀਡੀਓ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਵੀ ਨਜ਼ਰ ਆਉਦੀ ਅਤੇ ਸਿੱਖ ਸ਼ਹੀਦਾ ਦੇ ਚਿੱਤਰ ਵੀ ਹਨ। ੴ ਤੇ ਖੰਡੇ ਵੀ ਨਜ਼ਰ ਆ ਰਹੇ ਹਨ। ਮੂਰਤੀਆ ਦੁਆਰਾ ਸਿੰਘ ਪ੍ਰੰਪਰਾਵਾ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਵੀਡੀਓ ਅੰਦਰ ਰਾਗੀ ਸਿੰਘਾ ਦੇ ਕੀਰਤਨ ਕਰਨ ਵਾਗ ਨਕਲ ਵੀ ਕੀਤੀ ਗਈ ਹੈ। ਭਾਈ ਲੌਗੋਵਾਲ ਨੇ ਕਿਹਾ ਕਿ ਇਹ ਸਿੱਖ ਕੌਮ ਨੂੰ ਚਿੜਾਉਣ ਦਾ ਕੋਝਾ ਯਤਨ ਹੈ, ਜਿਸ ਦੇ ਦੋਸ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਨਿੱਤ ਦਿਨ ਸਿੱਖ ਧਰਮ ਵਿਰੁੱਧ ਸੋਸ਼ਲ ਮੀਡੀਆ ’ਤੇ ਅਜਿਹੀਆ ਪੋਸਟਾ ਸਾਹਮਣੇ ਆ ਰਹੀਆ ਹਨ, ਪਰੰਤੂ ਸਰਕਾਰ ਦੇ ਸਾਈਬਰ ਕਰਾਈਮ ਵਿਭਾਗ ਦੀ ਕਾਰਗੁਜ਼ਾਰੀ ਨਾ-ਮਾਤਰ ਹੈ। ਸ਼੍ਰੋਮਣੀ ਕਮੇਟੀ ਵੱਲੋ ਅਜਿਹੇ ਮਾਮਲਿਆ ’ਤੇ ਸਖ਼ਤੀ ਵਰਤਣ ਲਈ ਸਮੇ-ਸਮੇ ਸਾਈਬਰ ਕਰਾਈਮ ਵਿਭਾਗ ਨੂੰ ਲਿਖ ਚੁੱਕੀ ਹੈ, ਪਰੰਤੂ ਕੋਈ ਕਾਰਵਾਈ ਨਹੀ ਹੁੰਦੀ। ਉਨ੍ਹਾ ਕਿਹਾ ਕਿ ਹਰ ਧਰਮ ਦਾ ਸਤਿਕਾਰ ਬਹਾਲ ਰੱਖਣ ਲਈ ਸਰਕਾਰਾ ਨੂੰ ਸ਼ਰਾਰਤੀ ਅਨਸਰਾ ’ਤੇ ਨਿਗ੍ਹਾ ਰੱਖਣੀ ਚਾਹੀਦੀ ਹੈ ਅਤੇ ਅਜਿਹੀ ਮਾਮਲਿਆ ਵਿਚ ਸਖ਼ਤ ਸਜ਼ਾਵਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ।