ਦਲਿਤ ਮਹਿਲਾ ਨੂੰ ਦੁਆਈ ਐਸ. ਸੀ. ਕਮਿਸ਼ਨ ਨੇ ਝੂਠੀਆ ਸਿਕਾਇਤਾ ਤੋ ਨਿਜਾਤ
ਝੂਠੀਆ ਸ਼ਿਕਾਇਤਾ ਕਰਨ ਵਾਲਿਆ ਵਿਰੁਧ ਐਸ.ਸੀ. ਕਮਿਸ਼ਨ ਦੇ ਦਖਲ ਤੋ ਬਾਅਦ ਮਾਮਲਾ ਦਰਜ
ਚੰਡੀਗੜ – ਕਪੂਰਥਲਾ ਜ਼ਿਲੇ ਦੀ ਵਸਨੀਕ ਇਕ ਦਲਿਤ ਵਿਧਵਾ ਮਹਿਲਾ ਨੂੰ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋ ਬਾਅਦ ਝੂਠੀਆ ਸਿਕਾਇਤਾ ਤੋ ਨਿਜਾਤ ਮਿਲ ਗਈ ਹੈ। ਪੰਜਾਬ ਰਾਜ ਅਨੂਸੂਚਿਤ ਜਾਤੀਆ ਕਮਿਸ਼ਨ ਦੇ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਅੰਜੂ ਲ਼ੂਥਰਾ ਪਤਨੀ ਸਵਰਗੀ ਕਿ੍ਰ੍ਰਸ਼ਨ ਗੋਪਾਲ ਵਾਸੀ ਗਲੀ ਨੰ: 01, ਪ੍ਰੀਤ ਨਗਰ, ਫਗਵਾੜਾ ਨੇ ਲ਼ਿਖਤੀ ਸ਼ਿਕਾਇਤ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਸੀ ਕਿ ਸਤਨਾਮਪੁਰਾ (ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਲੋ ਉਸ ਖ਼ਿਲਾਫ਼ ਝੁਠੀਆ ਸਿਕਾਇਤ ਦੇ ਕੇ ਉਸਦੇ ਮਾਣ ਇੱਜਤ ਨੂੰ ਸੱਟ ਮਾਰਨ ਦੇ ਨਾਲ ਨਾਲ ਖੱਜਲ਼ ਖੂਆਰ ਕੀਤਾ ਜਾ ਰਿਹਾ ਸੀ। ਇਹ ਸਾਰੀਆ ਸਿਕਾਇਤਾ ਪੁਲਿਸ ਜਾਚ ਵਿੱਚ ਝੂਠੀਆ ਪਾਈਆ ਗਈਆ ਅਤੇ ਜ਼ਿਲ੍ਹਾ ਅਟਾਰਨੀ ਨੇ ਇਸ ਮਾਮਲੇ ਵਿੱਚ ਝੂਠੀਆ ਸਿਕਾਇਤਾ ਕਰਨ ਵਾਲਿਆ ਵਿਰੁਧ ਐਸ.ਸੀ. ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪ੍ਰੰਤੂ ਦੋ ਸਾਲ ਬੀਤ ਜਾਣ ਤੇ ਵੀ ਕਪੂਰਥਲਾ ਪੁਲਿਸ ਵਲੋ ਮਾਮਲਾ ਦਰਜ ਨਹੀ ਕੀਤਾ ਗਿਆ।ਉਨਾ ਦੱਸਿਆ ਕਿ ਸਿਕਾਇਤ ਕਰਤਾ ਦੀ ਸਿਕਾਇਤ ਦਾ ਨਿਪਟਾਰਾ ਕਰਨ ਲਈ ਐਸ.ਸੀ ਕਮਿਸ਼ਨ ਦੇ ਮੈਬਰ ਗਿਆਨ ਚੰਦ ਦੀਵਾਲੀ ਨੂੰ ਇਸ ਮਾਮਲੇ ਦੀ ਪੜਤਾਲ ਸੌਪੀ ਗਈ ਜਿਸ ਤੋ ਬਾਅਦ ਇਸ ਮਾਮਲੇ ਵਿੱਚ ਤਿੰਨ ਐਸ.ਪੀ ਰੈਕ ਦੇ ਅਧਿਕਾਰੀਆ ਦੀ ਸਿੱਟ ਬਣਾਵਾ ਕੇ ਜਾਚ ਮੁਕੰਮਲ ਕਰਵਾਈ ਗਈ। ਜਾਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅੰਜੂ ਲੂਥਰਾ ਦੀ ਸਿਕਾਇਤ ਦਰੁਸਤ ਹੈ ਜਿਸ ਤੇ ਕਮਿਸ਼ਨ ਨੇ ਸਬੰਧਤ ਵਿਅਕਤੀਆ ਖ਼ਿਲਾਫ਼ ਐਸ.ਸੀ.ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ ਜ਼ਿਲ੍ਹਾ ਪੁਲਿਸ ਕਪੂਰਥਲਾ ਨੂੰ ਦੇ ਦਿੱਤੇ। ਜ਼ਿਲ੍ਹਾ ਪੁਲਿਸ ਕਪੂਰਥਲਾ ਵਲੋ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਿਰੁਧ ਐਸ.ਸੀ./ਐਸ.ਟੀ ( ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ ਦੀ ਧਾਰਾ 3(1)(9) ਅਤੇ ਆਈ.ਪੀ.ਸੀ. ਦੀ ਧਾਰਾ 182 ਅਧੀਨ ਮਾਮਲਾ ਦਰਜ ਕਰ ਲਿਆ ਹੈ।