December 8, 2024
#ਖੇਡਾਂ

24 ਵਰ੍ਹਿਆ ਬਾਅਦ ਪੰਜਾਬ ਕਰੇਗਾ ਸੀਨੀਅਰ ਨੈਸ਼ਨਲ ਕੁਸ਼ਤੀ ਚੈਪੀਅਨਸ਼ਿਪ ਦੀ ਮੇਜ਼ਬਾਨੀ: ਕਰਤਾਰ ਸਿੰਘ

ਸੁਸ਼ੀਲ ਕੁਮਾਰ, ਬਜਰੰਗ ਪੂਨੀਆ, ਨਵਜੋਤ ਕੌਰ, ਵਿਨੇਸ਼ ਫੋਗਟ ਸਣੇ 1400 ਪਹਿਲਵਾਨ, ਕੋਚ ਤੇ ਆਫ਼ੀਸ਼ਿਅਲਜ਼ ਹਿੱਸਾ ਲੈਣਗੇ

ਚੰਡੀਗੜ੍ਹ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 64ਵੀ ਲੜਕਿਆ ਅਤੇ 22ਵੀ ਲੜਕੀਆ ਦੀ ਸੀਨੀਅਰ ਨੈਸ਼ਨਲ ਕੁਸ਼ਤੀ ਚੈਪੀਅਨਸ਼ਿਪ 29 ਨਵੰਬਰ ਤੋ 1 ਦਸੰਬਰ ਤੱਕ ਪੀ.ਏ.ਪੀ. ਜਲੰਧਰ ਦੇ ਐਮ.ਐਸ. ਭੁੱਲਰ ਇੰਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ 24 ਸਾਲ ਬਾਅਦ ਕੌਮੀ ਚੈਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਅਤੇ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।ਕਰਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਕੁਸ਼ਤੀ ਸੰਸਥਾ ਵੱਲੋ ਕਰਵਾਈ ਜਾਣ ਵਾਲੀ ਇਸ ਚੈਪੀਅਨਸ਼ਿਪ ਵਿਚ ਪੂਰੇ ਭਾਰਤ ਤੋ ਲਗਭਗ 1400 ਪਹਿਲਵਾਨ, ਕੋਚ ਅਤੇ ਆਫ਼ੀਸ਼ਿਅਲਜ਼ ਹਿੱਸਾ ਲੈਣਗੇ। ਇਸ ਚੈਪੀਅਨਸ਼ਿਪ ਵਿਚ ਕੌਮਾਤਰੀ ਪੱਧਰ ਦੇ ਚੋਟੀ ਦੇ ਪਹਿਲਵਾਨ ਜਿਵੇ ਕਿ ਸੁਸ਼ੀਲ ਕੁਮਾਰ, ਬਜਰੰਗ ਪੂਨੀਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਪਾਲ ਸਿੰਘ, ਨਵਜੋਤ ਕੌਰ, ਗੁਰਸ਼ਰਨ ਕੌਰ, ਵਿਨੇਸ਼ ਫ਼ੋਗਾਟ ਆਦਿ ਖਿੱਚ ਦਾ ਕੇਦਰ ਹੋਣਗੇ। ਇਹ ਚੈਪੀਅਨਸ਼ਿਪ ਇਸ ਲਈ ਵੀ ਮਹੱਤਵਪੂਰਨ ਹੈ ਕਿਉਕਿ ਇਸ ਚੈਪੀਅਨਸ਼ਿਪ ਦੇ ਵੱਖ-ਵੱਖ ਭਾਰ ਵਰਗਾ ਦੇ ਜੇਤੂ ਪਹਿਲਵਾਨ ਅਗਲੇ ਸਾਲ 2020 ਵਿੱਚ ਟੋਕੀਓ ਵਿਖੇ ਹੋਣ ਵਾਲੀਆ ਓਲੰਪਿਕ ਖੇਡਾ ਦੇ ਕੁਆਲੀਫ਼ਾਇੰਗ ਟੂਰਨਾਮੈਟ ਵਿਚ ਭਾਗ ਲੈਣ ਲਈ ਚੁਣੇ ਜਾਣਗੇ। ਸੀਨੀਅਰ ਨੈਸ਼ਨਲ ਚੈਪੀਅਨਸ਼ਿਪ ਦੇ ਜੇਤੂ ਪਹਿਲਵਾਨਾ ਨੂੰ ਪੰਜਾਬ ਕੁਸ਼ਤੀ ਸੰਸਥਾ ਵੱਲੋ ਵਿਸ਼ੇਸ਼ ਇਨਾਮ ਦਿੱਤੇ ਜਾਣਗੇ।ਕਰਤਾਰ ਸਿੰਘ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪੰਜਾਬ ਕੁਸ਼ਤੀ ਸੰਸਥਾ ਵੱਲੋ ਵੱਖ-ਵੱਖ ਕਮੇਟੀਆ ਦਾ ਗਠਨ ਕੀਤਾ ਗਿਆ ਹੈ। ਇਸ ਚੈਪੀਅਨਸ਼ਿਪ ਲਈ ਕੁੱਲ 3 ਕੁਸ਼ਤੀ ਮੈਟਾ ਅਤੇ 6 ਇਲੈਕਟ੍ਰੋਨਿਕ ਸਕੋਰ ਬੋਰਡਾ ਦੀ ਵਰਤੋ ਕੀਤੀ ਜਾਵੇਗੀ। ਇਸ ਮੁਕਾਬਲੇ ਵਿਚ ਭਾਗ ਲੈ ਰਹੇ ਪਹਿਲਵਾਨਾ, ਕੋਚਾ ਅਤੇ ਆਫ਼ੀਸ਼ਿਅਲਜ਼ ਦੀ ਰਿਹਾਇਸ਼ ਅਤੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਵਿਚ ਲੜਕੀਆ ਦੀ ਰਿਹਾਇਸ਼ ਜਲੰਧਰ ਸ਼ਹਿਰ, ਲੜਕਿਆ ਦੀ ਰਿਹਾਇਸ਼ ਪੀ.ਏ.ਪੀ. ਕੰਪਲੈਕਸ ਅਤੇ ਆਫ਼ੀਸ਼ਿਅਲਜ਼ ਦੀ ਰਿਹਾਇਸ਼ ਵੱਖ-ਵੱਖ ਹੋਟਲਾ ਵਿਖੇ ਰੱਖੀ ਗਈ ਹੈ। ਉਨ੍ਹਾ ਕਿਹਾ ਕਿ ਪੰਜਾਬ ਸੂਬਾ ਆਪਣੀ ਪ੍ਰਾਹੁਣਚਾਰੀ ਲਈ ਮਸ਼ਹੂਰ ਹੈ, ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ‘ਤੇ ਬਰਕਰਾਰ ਰਹਿਣ ਲਈ ਵਚਨਬੱਧ ਹਾ।ਕਰਤਾਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ‘ਤੇ ਸੀਨੀਅਰ ਨੈਸ਼ਨਲ ਕੁਸ਼ਤੀ ਚੈਪੀਅਨਸ਼ਿਪ ਕਰਾਉਣ ਦਾ ਮੌਕਾ ਪੰਜਾਬ ਨੂੰ ਦੇਣ ਲਈ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸ੍ਰੀ ਬਰਿਜਭੂਸ਼ਨ ਸ਼ਰਨ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾ ਦੱਸਿਆ ਕਿ ਇਸ ਮੁਕਾਬਲੇ ਦਾ ਲਾਈਵ ਟੈਲੀਕਾਸਟ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ‘ਤੇ ਵੀ ਹੋਵੇਗਾ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਇਸ ਮਹਾ ਮੁਕਾਬਲੇ ਦਾ ਲੁਤਫ਼ ਲੈ ਸਕਣਗੇ।ਪੰਜਾਬ ਕੁਸ਼ਤੀ ਸੰਸਥਾ ਦੇ ਸਕੱਤਰ ਅਤੇ ਭਾਰਤੀ ਕੁਸ਼ਤੀ ਟੀਮ ਦੇ ਸਾਬਕਾ ਚੀਫ ਕੋਚ ਪੀ.ਆਰ.ਸੌਧੀ ਨੇ ਅੱਗੇ ਦੱਸਿਆ ਕਿ ਸੀਨੀਅਰ ਨੈਸ਼ਨਲ ਕੁਸ਼ਤੀ ਚੈਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਸਬੰਧੀ ਪੰਜਾਬ ਕੁਸ਼ਤੀ ਸੰਸਥਾ ਵੱਲੋ ਕੁਸ਼ਤੀ ਚੈਪੀਅਨਸ਼ਿਪ 19 ਤੇ 20 ਅਕਤੂਬਰ ਨੂੰ ਪੀ.ਏ.ਪੀ. ਦੇ ਹੀ ਐਮ.ਐਸ. ਭੁੱਲਰ ਇੰਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨਾਮੀ ਪਹਿਲਵਾਨ ਇਸ ਚੈਪੀਅਨਸ਼ਿਪ ਵਿਚ ਭਾਗ ਲੈਣ ਅਤੇ ਪੰਜਾਬ ਦੀ ਨੈਸ਼ਨਲ ਟੀਮ ਦਾ ਹਿੱਸਾ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ।ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਕੁਸ਼ਤੀ ਸੰਸਥਾ ਵੱਲੋ ਉਚੇਚੇ ਤੌਰ ‘ਤੇ ਪੰਜਾਬ ਦੇ ਪਹਿਲਵਾਨਾ ਨੂੰ ਕੋਚਿੰਗ ਲਈ ਬੁਲਾਏ ਇਰਾਨੀ ਕੋਚ ਮੋਆਜ਼ੇਨ ਗੋਲਾਮਰੇਜ਼ਾ ਨੂੰ ਬੁਲਾਇਆ ਗਿਆ ਹੈ ਜਿਸ ਨੂੰ ਪ੍ਰਤੀ ਮਹੀਨਾ 2000 ਡਾਲਰ ਮਿਹਨਤਾਨਾ ਦਿੱਤਾ ਜਾਦਾ ਹੈ।ਇਸ ਮੌਕੇ ਇਰਾਨੀ ਕੋਚ, ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਪਹਿਲਵਾਨ ਹਰਪਾਲ ਸਿੰਘ ਹਰਪੁਰਾ, ਪੰਜਾਬ ਕੁਸ਼ਤੀ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਮਰਪਾਲ ਸਿੰਘ, ਖਜਾਨਚੀ ਗੁਰਮੀਤ ਸਿੰਘ, ਰਾਕੇਸ਼ ਮਿਨਹਾਸ ਤੇ ਰਾਜਿੰਦਰ ਸਿੰਘ ਬਡਹੇੜੀ ਵੀ ਹਾਜ਼ਰ ਸਨ।