ਸੁਲਤਾਨਪੁਰ ਲੋਧੀ ਵਿਖੇ ਉਸਾਰੀ ਅਧੀਨ ਆਧੁਨਿਕ ਬੱਸ ਸਟੈਡ 30 ਸਤੰਬਰ ਤੱਕ ਮੁਕੰਮਲ ਹੋਵੇਗਾ: ਰਜ਼ੀਆ ਸੁਲਤਾਨਾ
5 ਕਰੋੜ 73 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਵੇਗਾ ਬੱਸ ਸਟੈਡ
ਚੰਡੀਗੜ੍ਹ – ਪੰਜਾਬ ਸਰਕਾਰ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਇੱਕ ਨਵਾ ਤੇ ਆਧੁਨਿਕ ਬੱਸ ਸਟੈਡ 30 ਸਬੰਤਰ, 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਬੱਸ ਸਟੈਡ ਵਿਖੇ ਵਿਸ਼ਵ ਪੱਧਰੀ ਸਹੂਲਤਾ ਮੁਹੱਈਆ ਹੋਣਗੀਆ।ਪੰਜਾਬ ਦੀ ਆਵਾਜਾਈ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇਹ ਪ੍ਰਗਟਾਵਾ ਕਰਦਿਆ ਦੱਸਿਆ ਕਿ ਸੂੁਬਾ ਸਰਕਾਰ ਵੱਲੋ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾ ਰਹੇ ਆਧੁਨਿਕ ਬੱਸ ਸਟੈਡ ’ਤੇ ਅਨੁਮਾਨਿਤ 5 ਕਰੋੜ 73 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾ ਕਿਹਾ ਸੁਲਤਾਨਪੁਰ ਲੋਧੀ ਬੱਸ ਸਟੈਡ ਦੀ ਉਸਾਰੀ ਦੇ ਕੰਮ ਜਾਇਜ਼ਾ ਵੀ ਲਿਆ। ਇਸ ਮੌਕੇ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਸ੍ਰੀ ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਪੀ.ਆਰ.ਟੀ.ਸੀ., ਸ੍ਰੀ ਪ੍ਰਵੀਨ ਸ਼ਰਮਾ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਕਪੂਰਥਲਾ, ਐਸ.ਡੀ.ਓ. ਪੀ.ਆਰ.ਟੀ.ਸੀ. ਆਦਿ ਤੋ ਇਲਾਵਾ ਸ਼ਹਿਰ ਦੀਆ ਅਹਿਮ ਸ਼ਖ਼ਸੀਅਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਇਸ ਬੱਸ ਸਟੈਡ ਵਿਖੇ ਮੁੱਖ ਤੌਰ ਤੇ ਬੱਸਾ ਦੇ ਚੱਲਣ ਲਈ 8 ਵੱਖ-ਵੱਖ ਕਾੳੂਟਰ, ਜਨਾਨਾ-ਮਰਦਾਨਾ ਅਤੇ ਅੰਗਹੀਣਾ ਲਈ ਟਾਇਲਟ, ਸਵਾਰੀਆ ਲਈ ਏ.ਸੀ. ਵੇਟਿੰਗ ਹਾਲ, ਵਪਾਰਕ ਮੰਤਵ ਲਈ ਚਾਰ ਦੁਕਾਨਾ, ਇੱਕ ਰੈਸਟੋਰੈਟ, ਕਾਰ ਪਾਰਕਿੰਗ, ਰਿਕਸ਼ਾ ਪਾਰਕਿੰਗ, ਪੀਣ ਵਾਲੇ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ, ਵਾਟਰ ਕੂਲਰ, ਪੱਖੇ, ਸਵਾਰੀਆ ਦੇ ਬੈਠਣ ਲਈ ਗੋਦਰੇਜ਼ ਦੇ ਸਟੀਲ ਬੈਚ, ਅਨਲੋਡਿੰਗ ਪਲੇਟਫਾਰਮ ਆਦਿ ਮੁਹੱਈਆ ਕਰਵਾਏ ਗਏ ਹਨ।ਆਵਾਜਾਈ ਮੰਤਰੀ ਨੇ ਅੱਗੇ ਦੱਸਿਆ ਕਿ ਬੱਸ ਸਟੈਡ ਦੀ ਇਤਿਹਾਸਕ ਦਿੱਖ ਬਣਾਉਣ ਲਈ ਮੁੱਖ ਪ੍ਰਵੇਸ਼ ਦੁਆਰ ਨੂੰ ਸ਼ਹਿਰ ਦੀ ਵਿਰਾਸਤੀ ਦਿੱਖ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਗੁੰਬਜਾ-ਗਮਟਿਆ ਆਦਿ ਦੀ ਉਸਾਰੀ ਵੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਬੱਸ ਸਟੈਡ ਦੀ ਉਸਾਰੀ ਦਾ ਕੰਮ 80 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਕੰਮ 30 ਸਤੰਬਰ 2019 ਦੇ ਅੰਤ ਤੱਕ ਮੁਕੰਮਲ ਕਰਕੇ ਬੱਸ ਸਟੈਡ ਨੂੰ ਜਨਤਕ ਵਰਤੋ ਲਈ ਸਮਰਪਿਤ ਕਰ ਦਿੱਤਾ ਜਾਵੇਗਾ।