January 15, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਬਾਦਲ ਪਰਿਵਾਰ ਨੇ ਹਮੇਸ਼ਾ ਹੀ ਆਪਣੇ ਸੌੜੇ ਸਿਆਸੀ ਹਿੱਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ – ਤਿ੍ਰਪਤ ਬਾਜਵਾ

ਹਰਸਿਮਰਤ ਬਾਦਲ ਹੋਰਨਾ ਉੱਤੇ ਦੋਸ਼ ਲਾਉਣ ਤੋ ਪਹਿਲਾ ਆਪਣੀ ਪੀੜ੍ਹੀ ਹੇਠਾ ਸੋਟਾ ਫੇਰੇ

ਚੰਡੀਗੜ੍ਹ – ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ ਲਾਏ ਗਏ ਦੋਸ਼ ਨੂੰ ਪੂਰੀ ਤਰ੍ਹਾ ਨਕਾਰਦਿਆ, ਪੰਜਾਬ ਦੇ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਸੌੜੇ ਰਾਜਸੀ ਹਿੱਤਾ ਦੀ ਪੂਰਤੀ ਲਈ ਇੱਕ ਨਹੀ ਅਨੇਕਾ ਵਾਰੀ ਸਿੱਖ ਪੰਥ ਦੇ ਇਸ ਸਰਬ ਉੱਚ ਅਸਥਾਨ ਦੀ ਅਜ਼ਮਤ ਨੂੰ ਢਾਹ ਲਾਈ ਹੈ।ਸ੍ਰੀ ਬਾਜਵਾ ਨੇ ਕਿਹਾ ਕਿ 31 ਦਸੰਬਰ 1998 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕਰਕੇ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਹਦਾਇਤ ਕੀਤੀ ਸੀ ਕਿ ਖਾਲਸਾ ਪੰਥ ਦੀ ਤੀਜੀ ਸਿਰਜਨਾ ਸ਼ਤਾਬਦੀ ਤੋ ਪਹਿਲਾ ਕੋਈ ਵੀ ਧੜਾ ਇੱਕ ਦੂਜੇ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਕਰੇ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸਤਾ ਦੇ ਬਲਬੂਤੇ 16 ਮਾਰਚ, 1999 ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਦੇ ਅਹੁਦੇ ਤੋ ਲਹਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕਰਕੇ ਇਸ ਦੀ ਸਰਬਉਚਤਾ ਨੂੰ ਚੁਣੋਤੀ ਦਿੱਤੀ ਸੀ।ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਉਲੰਘਣਾ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਜਦੋ ਸਬੰਧਤ ਅਕਾਲੀ ਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆ ਨੂੰ ਤਲਬ ਕੀਤਾ ਤਾ ਤਲਬੀ ਵਾਲੇ ਦਿਨ ਤੋ ਪਹਿਲਾ ਹੀ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋ ਲਾਹ ਕੇ ਇੱਕ ਵਾਰ ਫਿਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਪਦਵੀ ਦੀ ਤੌੌਹੀਨ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਨੂੰ ਢਾਹ ਲਾਈ।ਸ੍ਰੀ ਬਾਜਵਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਿ੍ਰੰਗ ਕਮੇਟੀ ਦੀ ਸੱਦੀ ਗਈ ਮੀਟਿੰਗ ਭਾਈ ਰਣਜੀਤ ਸਿੰਘ ਨੂੰ ਹਟਾ ਕੇ ਉਹਨਾ ਦੀ ਥਾ ਭਾਈ ਮੋਹਣ ਸਿੰਘ ਨੂੰ ਨਵਾ ਜੱਥੇਦਾਰ ਨਿਯੁਕਤ ਕਰਕੇ ਖਤਮ ਹੋੋ ਗਈ ਸੀ ਅਤੇ ਇਹ ਖੁਸ਼ਖ਼ਬਰੀ ਦੇਣ ਲਈ ਕਮੇਟੀ ਦੇ ਸਾਰੇ ਮੈਬਰ ਅੰਮਿ੍ਰਤਸਰ ਦੇ ਸਰਕਟ ਹਾਊਸ ਚਲੇ ਗਏ ਸਨ। ਜਦੋ ਇਹ ਖ਼ਬਰ ਮਿਲੀ ਕਿ ਭਾਈ ਮੋਹਣ ਸਿੰਘ ਨੇ ਜੱਥੇਦਾਰ ਦਾ ਅਹੁਦਾ ਸੰਭਾਲਣ ਤੋੋ ਨਾਹ ਕਰ ਦਿੱਤੀ ਹੈ ਤਾ ਇਹਨਾ ਮੈਬਰਾ ਨੇ ਸਰਕਟ ਹਾਊਸ ਵਿੱਚ ਹੀ ਇੱਕ ਗੈਰਕਾਨੂੰਨੀ ਮੀਟਿੰਗ ਕਰਕੇ ਗਿਆਨੀ ਪੂਰਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾ ਜੱਥੇਦਾਰ ਥਾਪ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾ ਉੱਤੇ ਸ਼ੋ੍ਰਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋੋ ਕੀਤੀ ਗਈ ਇਹ ਕਾਰਵਾਈ ਨਾ ਸਿਰਫ ਗੈਰ ਕਾਨੂੰਨੀ ਹੀ ਸੀ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀਆ ਪੰਥਕ ਰਿਵਾਇਤਾ ਦੀ ਵੀ ਘੋਰ ਉਲੰਘਣਾ ਸੀ।ਪੰਚਾਇਤ ਮੰਤਰੀ ਸ੍ਰੀ ਬਾਜਵਾ ਨੇ ਬਾਦਲ ਪਰਿਵਾਰ ਵੱਲੋੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੁ ਢਾਹ ਲਾਉਣ ਦੀ ਅਗਲੀ ਉਦਾਹਰਣ ਦਿੰਦਿਆ ਦੱਸਿਆ ਕਿ ਜੱਥੇਦਾਰ ਗਿਆਨੀ ਪੂਰਨ ਸਿੰਘ ਨੇ ਉਸ ਵੇਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌੌਰ ਨੂੰ ਪੰਥਕ ਰਿਵਾਇਤਾ ਦੀ ਉਲੰਘਣਾ ਦੇ ਦੋਸ਼ ਵਿੱਚ ਤਨਖਾਹੀਆ ਕਰਾਰ ਦੇ ਕੇ 12 ਮਾਰਚ, 2000 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਸੀ, ਪਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਹਿ ਉੱਤੇ ਬੀਬੀ ਜਾਗੀਰ ਕੌੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਨਾ ਹੋ ਕੇ ਇਸ ਅਸਥਾਨ ਦੀ ਸਰਬਉੱਚਤਾ ਨੂੰ ਵੰਗਾਰਿਆ। ਇਸ ਉਲੰਘਣਾ ਬਦਲੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਨੇ ਜਦੋ 12 ਮਾਰਚ, 2000 ਨੂੰ ਬੀਬੀ ਜਾਗੀਰ ਕੌੌਰ ਨੂੰ ਸਿੱਖ ਪੰਥ ਵਿੱਚੋੋ ਛੇਕ ਦਿੱਤਾ ਤਾ ਪ੍ਰਕਾਸ ਸਿੰਘ ਬਾਦਲ ਦੇ ਹੁਕਮਾ ਉੱਤੇ ਗਿਆਨੀ ਪੂਰਨ ਸਿੰਘ ਨੂੰ ਵੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋ ਫਾਰਗ ਕਰਕੇ ਜੋਗਿੰਦਰ ਸਿੰਘ ਵੇਦਾਤੀ ਨੂੰ ਜੱਥੇਦਾਰ ਲਾ ਦਿੱਤਾ ਗਿਆ। ਪਰ ਜਦੋ ਸ੍ਰੀ ਵੇਦਾਤੀ ਨੇ ਨਾਨਕਸ਼ਾਹੀ ਕਲੰਡਰ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇਣ ਤੋੋ ਇਨਕਾਰ ਕਰ ਦਿੱਤਾ ਤਾ ਉਸ ਨੂੰ ਤੁਰੰਤ ਅਹੁਦੇ ਤੋੋ ਲਾਹ ਕੇ ਗਿਆਨੀ ਗੁਰਬਚਨ ਸਿੰਘ ਨੂੰ ਜੱਥੇਦਾਰ ਲਾ ਦਿੱਤਾ।ਪੇਡੂ ਵਿਕਾਸ ਮੰਤਰੀ ਨੇ ਇਸ ਤੋ ਵੀ ਪਿਛਾਹ ਜਾਦਿਆ ਦੱਸਿਆ ਕਿ 1994 ਵਿੱਚ ਵੱਖ-ਵੱਖ ਅਕਾਲੀ ਧੜਿਆ ਦੀ ਏਕਤਾ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਨਿਭਾਈ ਜਾ ਰਹੀ ਭੂਮਿਕਾ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਇੱਕ ਸਮਾਗਮ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋੋ ਅਸਤੀਫਾ ਲਿਖ ਕੇ ਅਕਾਲ ਤਖ਼ਤ ਦੇ ਜੱਥੇਦਾਰ ਭਾਈ ਮਨਜੀਤ ਸਿੰਘ ਨੂੰ ਸੌਪ ਦਿੱਤਾ ਸੀ। ਪਰ ਜਦੋ ਕੁੱਝ ਦਿਨਾ ਬਾਅਦ ਉਹ ਆਪਣੇ ਇਸ ਫੈਸਲੇ ਤੋ ਮੁਨਕਰ ਹੋ ਗਏ ਤਾ ਉਹਨਾ ਨੂੰ 6 ਮਈ, 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰ ਲਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨਿਮਾਣੇ ਸਿੱਖ ਵਜੋ ਅਕਾਲ ਤਖ਼ਤ ਸਾਹਮਣੇ ਪੇਸ਼ ਹੋਣ ਦੀ ਬਜਾਏ ਆਪਣੇ ਸੈਕੜੇ ਸਮਰਥਕਾ ਨੂੰ ਨਾਲ ਲਿਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਧਮਕਾਇਆ ਅਤੇ ਉਹਨਾ ਦੀ ਪਦਵੀ ਦੀ ਤੌਹੀਨ ਕੀਤੀ। ਇਸ ਕਾਰਵਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਧਾਵਾ ਕਰਨ ਦੇ ਬਰਾਬਰ ਦਸਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸਿੱਖ ਸੰਗਤ ਨੂੰ ਇਹਨਾ ਆਗੂਆ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ ਸੀ।ਸ੍ਰੀ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਤੋ ਉਲਟ ਕੈਪਟਨ ਅਮਰਿੰਦਰ ਸਿੰਘ ਨੂੰ ਜਦੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੁਲਾਇਆ ਗਿਆ ਤਾ ਉਹ ਹਮੇਸ਼ਾ ਇੱਕ ਨਿਮਾਣੇ ਸਿੱਖ ਵਜੋੋ ਪੇਸ਼ ਹੋਏ ਅਤੇ ਤਖ਼ਤ ਸਾਹਿਬ ਵੱਲੋ ਮਿਲੇ ਹਰ ਆਦੇਸ਼ ਦੀ ਹੂ-ਬ-ਹੂ ਪਾਲਣਾ ਕੀਤੀ।ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆ ਵੱਲੋ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਾਰੀਆ ਧਿਰਾ ਵੱਲੋੋ ਰਲ ਮਿਲ ਕੇ ਮਨਾਉਣ ਦੇ ਜਵਾਬ ਵਿੱਚ ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਹਿਯੋਗ ਦੇ ਰਹੀ ਹੈ, ਪਰ ਇਹ ਆਗੂ ਇਹ ਤਾ ਦੱਸਣ ਕਿ 1999 ਵਿੱਚ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਰਲ-ਮਿਲ ਕੇ ਨਾ ਮਨਾਏ ਜਾਣ ਲਈ ਕੌਣ ਜ਼ਿੰਮੇਵਾਰ ਸੀ ? ਕਿਨ੍ਹਾ ਵਿਅਕਤੀਆ ਨੇ ਕਿਸ ਦੀ ਸ਼ਹਿ ਉੱਤੇ ਇਸ ਸਬੰਧੀ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਈ ਸੀ? ਉਹਨਾ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਤੌਹੀਨ ਕਰਨ ਵਾਲੀਆ ਇਹ ਸਾਰੀਆ ਕਾਰਵਾਈਆ ਬਾਦਲ ਪਰਿਵਾਰ ਵੱਲੋੋ ਕੀਤੀਆ ਗਈਆ ਸਨ, ਜਿਸ ਬਾਰੇ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ।ਸ੍ਰੀ ਬਾਜਵਾ ਨੇ ਕਿਹਾ ਕਿ 1999 ਵਿੱਚ ਖਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਵੀ ਪੰਜਾਬ ਸਰਕਾਰ ਵੱਲੋ ਮਨਾਈ ਗਈ ਸੀ। ਇਸ ਸਬੰਧੀ 8 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਜਿਹੜੇ ਮੁੱਖ ਸਮਾਗਮ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਕੇਦਰੀ ਗ੍ਰਹਿ ਮੰਤਰੀ ਸ੍ਰੀ ਲਾਲ ਕਿ੍ਰਸ਼ਨ ਅਡਵਾਨੀ ਸਮੇਤ ਕੌਮੀ ਅਤੇ ਕੌਮਾਤਰੀ ਪੱਧਰ ਦੀਆ ਪ੍ਰਮੁੱਖ ਸਖਸ਼ੀਅਤਾ ਸ਼ਾਮਿਲ ਹੋਈਆ ਸਨ ਉਸ ਸਮਾਗਮ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਨਿਭਾਈ ਸੀ। ਸ੍ਰੀ ਅਨੰਦਪੁਰ ਸਾਹਿਬ ਵਿਖੇ 7 ਦਿਨ ਚੱਲੇ ਸਰਕਾਰੀ ਸਮਾਗਮਾ ਵਿੱਚ ਹਰ ਰੋੋਜ਼ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਸਟੇਜ ਸਕੱਤਰ ਹੁੰਦੇ ਸਨ।ਉਹਨਾ ਕਿਹਾ ਕਿ 2008 ਵਿੱਚ ਨਾਦੇੜ ਸਾਹਿਬ, ਮਹਾਰਾਸ਼ਟਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਦਿਵਸ ਅਤੇ 2017 ਵਿੱਚ ਪਟਨਾ ਸਾਹਿਬ, ਬਿਹਾਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਪੁਰਬ ਵੀ ਉੱਥ ਦੀਆ ਸੂਬਾ ਸਰਕਾਰਾ ਵੱਲੋ ਹੀ ਮਨਾਏ ਗਏ ਸਨ।