ਜੈਪੁਰ ਨੇ ਹਰਿਆਣਾ ਨਾਲ ਖੇਡਿਆ ਡਰਾਅ
ਜੈਪੁਰ ਪਿੰਕ ਪੈਂਥਰਸ ਦੀ ਟੀਮ ਬੁੱਧਵਾਰ ਨੂੰ ਇੱਥੇ ਨੇਤਾਜੀ ਇੰਡੋਰ ਸਟੇਡੀਅਮ ‘ਚ ਪ੍ਰੋ ਕਬੱਡੀ ਲੀਗ ਮੁਕਾਬਲੇ ‘ਚ ਬੜ੍ਹਤ ਗੁਆ ਦਿੱਤੀ ਜਿਸ ਨਾਲ ਫਾਰਮ ‘ਚ ਚੱਲ ਰਹੀ ਹਰਿਆਣਾ ਸਟੀਲਰਸ ਨੇ 32-32 ਨਾਲ ਡਰਾਅ ਖੇਡਿਆ। ਲਗਾਤਾਰ 6ਵੀਂ ਜਿੱਤ ਦੀ ਕੋਸ਼ਿਸ਼ ‘ਚ ਲੱਗੀ ਹਰਿਆਣਾ ਸਟੀਲਰਸ ਨੇ ਮਜ਼ਬੂਤ ਸ਼ੁਰੂਆਤ ਕੀਤੀ ਤੇ ਹਾਫ ਸਮੇਂ ਤਕ ਚਾਰ ਅੰਕ ਨਾਲ ਬੜ੍ਹਤ ਰੱਖੀ ਸੀ। ਦੀਪਕ ਨਿਵਾਸ ਹੁੱਡਾ ਦੇ 22 ਯਤਨਾਂ ‘ਚੋਂ 14 ਰੇਡ ਪੁਆਇੰਟ ਦੇ ਬਾਵਜੂਦ ਜੈਪੁਰ ਦੀ ਟੀਮ ਨੂੰ ਡਰਾਅ ਨਾਲ ਸੰਤੋਸ਼ ਕਰਨਾ ਪਿਆ। ਜੈਪੁਰ ਨੇ ਇਕ ਅੰਕ ਦੀ ਬੜ੍ਹਤ ਬਣਾਈ ਹੋਈ ਸੀ ਤੇ ਮੈਚ ਖਤਮ ਹੋਣ ‘ਚ ਇਕ ਮਿੰਟ ਦਾ ਸਮਾਂ ਬਚਿਆ ਸੀ ਪਰ ਆਖਰੀ ਮਿੰਟ ‘ਚ ਸਚਿਨ ਨਰਵਾਲ ਵੀ ਭੁਲ ਦੀ ਵਜ੍ਹਾ ਨਾਲ ਹਰਿਆਣਾ ਸਟੀਲਰਸ ਨੇ ਅੰਕ ਹਾਸਲ ਕੀਤਾ। ਹਰਿਆਣਾ ਦੀ ਟੀਮ ਦੂਜੇ ਸਥਾਨ ‘ਤੇ ਹੈ ਤੇ ਹੁਣ ਉਸਦੇ 14 ਮੈਚਾਂ ‘ਚ 49 ਅੰਕ ਹਨ ਤੇ ਦਬੰਗ ਦਿੱਲੀ ਤੋਂ 10 ਘੱਟ ਹੈ। ਜੈਪੁਰ ਦੀ ਟੀਮ 41 ਅੰਕ ਦੇ ਨਾਲ ਚੋਟੀ ਦੇ ਛੇ ‘ਚੋਂ ਬਾਹਰ ਹੈ।