November 7, 2024
#ਪ੍ਰਮੁੱਖ ਖ਼ਬਰਾਂ #ਭਾਰਤ

ਪੰਜਾਬ ਤੋਂ ਕਸ਼ਮੀਰ ਜਾ ਰਹੇ ਟਰੱਕ ’ਚੋਂ ਭਾਰੀ ਮਾਤਰਾ ’ਚ ਅਸਲਾ ਬਰਾਮਦ-3 ਸ਼ੱਕੀ ਅੱਤਵਾਦੀ ਗਿ੍ਰਫ਼ਤਾਰ

ਜੰਮੂ-ਕਸ਼ਮੀਰ ਪੁਲਿਸ ਨੇ ਲਖਨਪੁਰ ਵਿਖੇ ਕਾਰਵਾਈ

ਜੰਮੂ – ਜੰਮੂ ਅਤੇ ਕਸ਼ਮੀਰ ਪੁਲਿਸ ਨੇ ਜੈਸ਼-ਏ-ਮੁਹੰਮਦ ਦੇਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ।ਪੁਲਿਸ ਨੇ ਹਥਿਆਰਾਂ ਸਮੇਤ 3 ਸ਼ੱਕੀ ਅੱਤਵਾਦੀਆਂਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 4 ਏ. ਕੇ.56 ਅਤੇ 2 ਏ. ਕੇ. 47, 6 ਮੈਗਜ਼ੀਨ, 180 ਜ਼ਿੰਦਾਕਾਰਤੂਸ ਬਰਾਮਦ ਕੀਤੇ ਗਏ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਪੰਜਾਬ-ਜੰਮੂ-ਕਸ਼ਮੀਰ ਬਾਰਡਰ ਕੋਲ ਲਖਨਪੁਰਤੋਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।ਤਿੰਨੋਂ ਅੱਤਵਾਦੀ ਇੱਕ ਟਰੱਕ ਵਿੱਚ ਸਵਾਰ ਸਨ।ਦਰਅਸਲਪੁਲਿਸ ਨੂੰ ਇਨਪੁਟ ਮਿਲੀ ਸੀ ਕਿ ਇੱਕ ਟਰੱਕ ’ਚ ਹਥਿਆਰ ਲਿਜਾਏ ਜਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਟਰੱਕ ਨੂੰ ਫੜਿਆ ਅਤੇ 3 ਅੱਤਵਾਦੀਆਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ। ਕਠੂਆ ਦੇ ਐੱਸ.ਐੱਸ. ਪੀ. ਨੇ ਦੱਸਿਆ ਕਿ ਟਰੱਕ ’ਚੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ।ਅੱਤਵਾਦੀਆਂ ਕੋਲੋਂ ਗੋਲਾ ਬਾਰੂਦ ਅਤੇ ਏ. ਕੇ. 56, ਏ. ਕੇ. 47 ਰਾਈਫਲਾਂ ਫੜੀਆਂ ਗਈਆਂ, ਜਿਸ ਤੋਂ ਸਾਫ ਹੁੰਦਾ ਹੈ ਕਿ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ ’ਚ ਸਨ। ਪੁਲਿਸ ਨੇ ਤਿੰਨਾਂ ਅੱਤਵਾਦੀਆਂ ਨੂੰ ਫੜਕੇ ਬਹੁਤ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਜਿਸ ਟਰੱਕ ਤੋਂ ਹਥਿਆਰ ਮਿਲੇ ਹਨ, ਉਸ ’ਤੇ ਸ਼੍ਰੀਨਗਰ ਦਾ ਨੰਬਰ ਲਿਖਿਆ ਹੈ। ਟਰੱਕ ਦੇ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਅੱਤਵਾਦੀਆਂ ਦਾ ਸੰਬੰਧ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਹੈ।ਇੱਥੇ ਵਰਨਣਯੋਗ ਹੈ ਕਿ ਧਾਰਾ–370 ਹਟਾਏ ਜਾਣ ਦੇ ਬਾਅਦ ਤੋਂ ਅੱਤਵਾਦੀ ਸੰਗਠਨ ਕਸ਼ਮੀਰ ਵਾਦੀ ਦਾ ਮਾਹੌਲ ਖ਼ਰਾਬ ਦੇ ਯਤਨ ਲਗਾਤਾਰ ਕਰ ਰਹੇ ਹਨ।ਇਸੇ ਨੂੰ ਲੈ ਕੇ ਸੁਰੱਖਿਆ ਬਲਾਂ ਨੂੰ ਪਹਿਲਾਂ ਸੂਹ ਮਿਲ ਗਈਸੀ ਕਿ ਇੱਕ ਟਰੱਕ ਵਿੱਚ ਹਥਿਆਰ ਲਿਜਾਂਦੇ ਜਾ ਰਹੇ ਹਨ।ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਟਰੱਕ ਦਾ ਪਿੱਛਾ ਕੀਤਾ ਤੇ ਟਰੱਕ ਨੂੰ ਬਰਾਮਦ ਕਰਨ ਵਿੱਚ ਸਫ਼ਲਤਾ ਪਾਈ। ਇਨ੍ਹਾਂ ਅੱਤਵਾਦੀਆਂ ਨੂੰ ਪੰਜਾਬ– ਜੰਮੂ–ਕਸ਼ਮੀਰ ਸਰਹੱਦ ਦੇ ਲਖਨਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।