ਪਾਕਿਸਤਾਨ ਤੋਂ ਪੰਜਾਬ ’ਚ ਸਪਲਾਈ ਕਰਨ ਵਾਲਾ ਤਸਕਰ ਇੱਕ ਕਿੱਲੋ ਹੈਰਿਇਨ, ਇੱਕ ਪਿਸਤੌਲ ਸਮੇਤ ਗਿ੍ਰਫਤਾਰ
ਜਲੰਧਰ -ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਵਾਰਤਾ ਕਰਕੇ ਦੱਸਿਆ ਕੇ ਪਿਛਲੇ ਦਿਨੀ ਦੋ ਸਮਗਲਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਹਨਾਂ ਦੀ ਇੰਨਪੁਟ ਦੇ ਨਾਲ ਸਮਗਲਰ ਗਿ੍ਰਫਤਾਰ ਕੀਤਾ ਗਿਆ ਹੈ,ਜਿਸ ਕੋਲੋਂ ਇੱਕ ਪਿਸਤੌਲ ਅਤੇ 30 ਜਿੰਦਾ ਕਾਰਤੂਸ ਬਰਾਮਦ ਕਰਕੇ,ਵੱਡੀ ਸਫਲਤਾ ਹਾਸਿਲ ਕੀਤੀ ਗਈ.ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ.ਜਲੰਧਰ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਮੱਖਣ ਸਿੰਘ ਨਾਮ ਦੇ ਕਿਸਾਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸਦੀ ਪਾਕਿਸਤਾਨ ਬਾਡਰ ਤੇ ਕਰੀਬ 6 ਏਕੜ ਜਮੀਨ ਹੈ.ਉਹ ਆਪਣੇ 25 ਸਾਲ ਦੇ ਬੇਟੇ ਚਰਨਪ੍ਰੀਤ ਦੇ ਨਾਲ ਮਿਲਕੇ ਪਾਕਿਸਤਾਨ ਤੋਂ ਹੈਰਿਇਨ ਮੰਗਵਾ ਰਿਹਾ ਸੀ।