February 12, 2025
#ਪ੍ਰਮੁੱਖ ਖ਼ਬਰਾਂ #ਭਾਰਤ

ਸਰਕਾਰ ਨੂੰ ਸਵਿਕਾਰ ਕਰਨਾ ਚਾਹੀਦੈ ਕਿ ਦੇਸ਼ ਮੰਦੀ ਦੇ ਦੌਰ ’ਚ ਹੈ : ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਪੰਜ ਕਦਮ ਚੁੱਕਣ ਨਾਲ ਮੌਜੂਦਾ ਅਰਥ ਵਿਵਸਥਾ ਵਿੱਚ ਸੁਧਾਰਲਿਆਂਦਾ ਜਾ ਸਕਦਾ ਹੈ।ਸਾਬਕਾ ਪ੍ਰਧਾਨ ਮੰਤਰੀ ਨੇ ਮੌਜੂਦਾ ਆਰਥਿਕ ਸਥਿਤੀ ਲਈ ਨੋਟਬੰਦੀ ਅਤੇ ਜੀ.ਐਸ.ਟੀ.ਵਰਗੇ ਸਰਕਾਰੀ ਕਦਮਾਂ ਨੂੰ ਜ਼ਿੰਮੇਵਾਰ ਦੱਸਿਆ ਹੈ।ਇੱਕ ਇੰਟਰਵਿਊ ਵਿੱਚ ਮਨਮੋਹਨ ਸਿੰਘਨੇ ਕਿਹਾ ਕਿ ਪੰਜ ਤਰੀਕਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਸਰਕਾਰ ਨੂੰ ਸਵੀਕਾਰ ਕਰਨਾ ਹੋਵੇਗਾ ਕਿਦੇਸ਼ ਮੰਦੀ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ। ਕੇਂਦਰ ਸਰਕਾਰ ਨੂੰ ਮਾਹਿਰਾਂ ਅਤੇ ਦਾਅਵੇਦਾਰਾਂ ਨਾਲਖੁੱਲ੍ਹੇ ਦਿਮਾਗ ਨਾਲ ਗੱਲ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦਾਕੋਈ ਫੋਕਸਡ ਅਪ੍ਰੋਚ ਨਹੀਂ ਦਿਖਾਈ ਦੇ ਰਹੀ।ਮਨਮੋਹਨ ਸਿੰਘ ਨੇ ਇੰਟਰਵਿਊ ਵਿੱਚ ਕਿਹਾਕਿ ਮੋਦੀ ਸਰਕਾਰ ਨੂੰ ਹੈਡਲਾਈਨ ਮੈਨੇਜਮੈਂਟ ਦੀ ਆਦਤ ਤੋਂ ਬਾਹਰ ਆਉਣਾ ਹੋਵੇਗਾ।ਮਨਮੋਹਨ ਸਿੰਘਨੇ ਪੰਜ ਤਰੀਕੇ ਦੱਸੇ ਹਨ ਕਿ ਜਿਸ ਵਿੱਚ ਪਹਿਲਾਂ ਕਿ ਜੀ.ਐਸ.ਟੀ. ਨੂੰ ਤਰਕਸੰਗਤ ਬਣਾਉਣਾਹੋਵੇਗਾ।ਉਨ੍ਹਾਂ ਕਿਹਾ ਕਿ ਭਲੇ ਹੀ ਥੋੜ੍ਹੇ ਸਮੇਂ ਲਈ ਟੈਕਸ ਦਾ ਨੁਕਸਾਨ ਵੀ ਹੋਵੇ।ਦੂਜੇਕਦਮ ਬਾਰੇ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਪੇਂਡੂ ਖਪਤ ਨੂੰ ਵਧਾਉਣ ਅਤੇ ਖੇਤੀਬਾੜੀਸੈਕਟਰ ਨੂੰ ਫਿਰ ਤੋਂ ਜੀਵਤ ਕਰਨ ਲਈ ਨਵੇਂ ਤਰੀਕੇ ਲੱਭਣੇ ਹੋਣਗੇ।