ਆਰੀਅਨਜ਼ ਦੇ ਫਾਰਮਾ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਉਦਯੋਗਿਕ ਵਿਜਿਟ ਅਤੇ ਸੈਮੀਨਾਰ ਦਾ ਆਯੋਜਨ
ਮੁਹਾਲੀ – ਸਿਧਾਂਤਕ ਗਿਆਨ ਦੇ ਨਾਲ ਵਿਹਾਰਕ ਗਿਆਨ ਗਿਆਨ ਅਤੇ ਤਜ਼ੁਰਬੇ ਵਾਲੀ ਸਿਖਲਾਈ ਪ੍ਰਦਾਨ ਕਰਨ ਲਈ, ਬੀ. ਫਾਰਮੇਸੀ ਅਤੇ ਡੀ. ਫਾਰਮੇਸੀ ਦੇ ਵਿਦਿਆਰਥੀਆਂ ਲਈ ਆਰੀਅਨਜ਼ ਕਾਲਜ ਆਫ਼ ਫਾਰਮੇਸੀ, ਰਾਜਪੁਰਾ ਨੇ ਇੰਟਰਸੈਲਰ ਟੈਸਟਿੰਗ ਸੈਂਟਰ ਪ੍ਰਾਈਵੇਟ ਲਿਮਟਿਡ, ਪੰਚਕੁਲਾ ਦਾ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਅਤੇ ਭਾਰਤ ਦੀ ਫਾਰਮਾਸੂਟਿਕਲ ਅਧਿਆਪਕ ਐਸੋਸੀਏਸ਼ਨ ਦੇ ਸਕੱਤਰ ਡਾ: ਸੁਰੇਸ਼ ਕੁਮਾਰ ਵੱਲੋ ਹਰਬਲ ਦਵਾਇਆਂ ਵਿਚ ਨਵੀਨਤਾ ਲਈ ਆਦਰਸ਼ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਉਦਯੋਗਿਕ ਫੇਰੀ ਦੌਰਾਨ ਫਾਰਮਾ ਵਿਦਿਆਰਥੀਆਂ ਨੂੰ ਦਵਾਇਆਂ, ਖੁਰਾਕ ਅਤੇ ਰਸਾਇਣ, ਆਯੁਰਵੈਦਿਕ, ਮਾਈਕਰੋਬਾਇਓਲੋਜੀਕਲ, ਵਾਤਾਵਰਣ (ਹਵਾ, ਪਾਣੀ ਅਤੇ ਮਿੱਟੀ), ਬਿਲਡਿੰਗ ਸਮਗਰੀ ਆਦਿ ਦੇ ਖੇਤਰਾਂ ਵਿੱਚ ਟੈਸਟਿੰਗ ਅਤੇ ਭਰੋਸੇ ਦੇ ਵੱਖ ਵੱਖ ਪਹਿਲੂਆਂ ਬਾਰੇ ਦੱਸਿਆ ਗਿਆ।ਜਦੋਂ ਕਿ ਡਾ: ਸੁਰੇਸ਼ ਕੁਮਾਰ ਨੇ ਹਰਬਲ ਦਵਾਈਆਂ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕਰਦਿਆਂ ਕਿਹਾ ਕਿ ਇਹ ਵਿਸ਼ਵ ਦੀ ਆਬਾਦੀ ਦੇ ਲਗਭਗ ਤਿੰਨ-ਚੌਥਾਈ, ਵਿਕਾਸਸ਼ੀਲ ਦੇਸ਼ਾਂ ਵਿੱਚ ਸਿਹਤ ਸੰਭਾਲ ਲਈ ਮਹੱਤਵਪੂਰਨ ਅਧਾਰ ਹੈ। ਜੜੀ-ਬੂਟੀਆਂ ਦੀਆਂ ਦਵਾਈਆਂ ਦੀ ਵੱਡੀ ਮੰਗ ਹੈ ਕਿਉਂਕਿ ਉਨ•ਾਂ ਦੀਆਂ ਵਿਆਪਕ ਜੀਵ-ਵਿਗਿਆਨਕ ਗਤੀਵਿਧੀਆਂ, ਸਿੰਥੈਟਿਕ ਦਵਾਈਆਂ ਨਾਲੋਂ ਸੁਰੱਖਿਅਤ ਅਤੇ ਘੱਟ ਖਰਚੇ ਵਿੱਚ ਹੈ ।
ਡਾ. ਸੁਰੇਸ਼ ਨੇ ਵੱਖ ਵੱਖ ਦਵਾਈਆਂ ਦੀਆਂ ਉਦਾਹਰਣਾਂ ਦਿੱਤੀਆਂ ਜਿਹੜੀਆਂ ਜੜੀ-ਬੂਟੀਆਂ ਦੇ ਪੌਦਿਆਂ ਤੋਂ ਮਿਲੀਆਂ ਹਨ ਜਿਸ ਵਿੱਚ ਦਹਲੀਆ ਦੀਆਂ ਜੜ•ਾਂ ਤੋਂ ਇਨਸੂਲਿਨ, ਭੁੱਕੀ ਤੋਂ ਕੁਇਨਾਈਨ, ਪਾੱਪੀ ਤੋਂ ਮੋਰਫਾਈਨ ਅਤੇ ਕੋਡੀਨ, ਫੌਕਸਗਲੋਵ ਤੋਂ ਡਿਗੌਕਸਿਨ ਆਦਿ ਦਵਾਈਆਂ ਵਿਆਪਕ ਤੌਰ ਤੇ ਵਰਤੀਆਂ ਜਾ ਰਹੀਆਂ ਹਨ ।