ਪ੍ਰੋ ਕਬੱਡੀ ਲੀਗ : ਪਟਨਾ ਨੇ ਜੈਪੁਰ 36-33 ਨਾਲ ਹਰਾਇਆ
ਰਿਕਾਰਡ ਤੋੜਣ ਵਾਲੇ ਸੰਦੀਪ ਨਰਵਾਲ ਦੇ ਸ਼ਾਨਦਾਪ ਪ੍ਰਦਰਸ਼ਨ ਦੇ ਦਮ ‘ਤੇ ਪਟਨਾ ਪਾਈਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ ਪ੍ਰੋ ਕਬੱਡੀ ਲੀਗ ਦੇ ਮੈਚ ‘ਚ 36-33 ਨਾਲ ਹਰਾਇਆ। ਤਾਮਿਲ ‘ਤੇ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਤਿੰਨ ਵਾਰ ਦੇ ਚੈਂਪੀਅਨ ਪਟਨਾ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਕੇ 12 ਟੀਮਾਂ ਦੀ ਅੰਕ ਸੂਚੀ ‘ਚ 9ਵਾਂ ਸਥਾਨ ਹਾਸਲ ਕਰ ਲਿਆ। ਇਸ ਦੇ ਨਾਲ ਹੀ ਉਸਦੀ ਪਲੇਆਫ ਦੀ ਉਮੀਦਾਂ ਬਰਕਰਾਰ ਹੈ। ਪਟਨਾ ਦੇ ਹੁਣ 30 ਅੰਕ ਹਨ ਜਦਕਿ ਜੈਪੁਰ 42 ਅੰਕ ਹਾਸਲ ਕਰਕੇ ਚੋਟੀ ਦੇ 6 ‘ਚ ਬਣਾਇਆ ਹੋਇਆ ਹੈ। ਨਰਵਾਲ ਨੇ 14 ਰੇਡ ਅੰਕ ਬਣਾਏ।