January 18, 2025

ਵੀ.ਪੀ. ਸਿੰਘ ਬਦਨੌਰ ਨੇ ਫੋਰਟਿਸ ਹਸਪਤਾਲ ਜਾ ਕੇ ਬ੍ਰਹਮ ਮਹਿੰਦਰਾ ਦੀ ਸਿਹਤ ਬਾਰੇ ਲਈ ਜਾਣਕਾਰੀ

ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਵੀ.ਪੀ. ਸਿੰਘ ਬਦਨੌਰ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਹਾਲ-ਚਾਲ ਪੁੱਛਣ ਲਈ ਫੋਰਟਿਸ ਹਸਪਤਾਲ ਗਏ। ਦੱਸਣਯੋਗ ਹੈ ਕਿ ਸ੍ਰੀ ਬ੍ਰਹਮ ਮਹਿੰਦਰਾ ਬਾਈਪਾਸ ਸਰਜਰੀ ਤੋਂ ਬਾਅਦ ਫੋਰਟਿਸ ਹਸਪਤਾਲ, ਮੋਹਾਲੀ ਦੇ ਸੀ.ਸੀ.ਯੂ ਵਿਚ ਦਾਖਲ ਹਨ। ਸ੍ਰੀ ਬਦਨੌਰ ਨੇ ਅੱਜ ਸ੍ਰੀ ਬ੍ਰਹਮ ਮਹਿੰਦਰਾ ਦੀ ਸਿਹਤ ਬਾਰੇ ਜਾਨਣ ਲਈ ਉਹਨਾਂ ਦੇ ਇਲਾਜ ਵਿਚ ਜੁਟੇ ਦਿਲ ਦੇ ਰੋਗਾਂ ਦੇ ਮਾਹਰ ਡਾ. ਮਹੰਤ ਅਤੇ ਉਨ੍ਹਾਂ ਦੀ ਟੀਮ ਨਾਲ ਵੀ ਗੱਲਬਾਤ ਕੀਤੀ।ਡਾ. ਬਿਕਰਮ ਨੇ ਰਾਜਪਾਲ ਨੂੰ ਸ੍ਰੀ ਬ੍ਰਹਮ ਮਹਿੰਦਰਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ 8 ਸਤੰਬਰ ਦੇ ਦਿਨ ਵਾਇਰਲ ਬੁਖਾਰ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਟੈਸਟਾਂ ਤੋਂ ਪਤਾ ਲੱਗਾ ਕਿ ਉਹਨਾਂ ਦੇ ਦਿਲ ‘ਚ ਬਲਾਕਿਜ ਹੈ, ਜਿਸ ਨਾਲ ਉਨ੍ਹਾਂ ਦੀ ਬਾਈਪਾਸ ਸਰਜਰੀ ਕਰਨੀ ਪਈ।‘‘ਇਹ ਸਰਜਰੀ ਸਫ਼ਲ ਰਹੀ ਹੈ ਅਤੇ ਹੁਣ ਉਹਨਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕੀਤਾ ਗਿਆ ਹੈ ਅਤੇ ਉਹ ਅਗਲੇ 48 ਘੰਟੇ ਲਈ ਡਾਕਟਰੀ ਦੇਖ-ਰੇਖ ਹੇਠ ਹਨ। ਉਹਨਾਂ ਦੀ ਹਾਲਤ ਹੁਣ ਬਿਹਤਰ ਹੈ।‘‘ਰਾਪਜਾਲ ਨੇ ਉਹਨਾਂ ਦੀ ਪਤਨੀ ਸ੍ਰੀਮਤੀ ਹਰਪ੍ਰੀਤ ਮਹਿੰਦਰਾ ਅਤੇ ਪੁੱਤਰ ਮੋਹਿਤ ਮਹਿੰਦਰਾ ਤੇ ਬਖਸ਼ ਮਹਿੰਦਰਾ ਨਾਲ ਵੀ ਮੁਲਾਕਾਤ ਕੀਤੀ ਅਤੇ ਸ੍ਰੀ ਮਹਿੰਦਰਾ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।ਸ੍ਰੀ ਬ੍ਰਹਮ ਮਹਿੰਦਰਾ ਦੇ ਪਰਿਵਾਰ ਨੇ ਇਥੇ ਹਸਪਤਾਲ ਆਉਣ ਲਈ ਰਾਜਪਾਲ ਦਾ ਧੰਨਵਾਦ ਕੀਤਾ।