December 8, 2024
#ਪੰਜਾਬ

ਆਨਲਾਇਨ ਵੋਟਰ ਵੈਰੀਫੀਕੇਸ਼ਨ ਸਬੰਧੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਜਾਣੂ ਕਰਵਾਇਆ

ਚੰਡੀਗੜ੍ਹ – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਰਾਜ ਵਿੱਚ ਚੱਲ ਰਹੇ ਵੋਟਰ ਵੈਰੀਫੀਕੇਸ਼ਨ ਪ੍ਰੋਗਰਾਮ ਅਧੀਨ ਅੱਜ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਆਨਲਾਇਨ ਵੋਟਰ ਵੈਰੀਫੀਕੇਸ਼ਨ ਸਬੰਧ ਜਾਣੂ ਕਰਵਾਇਆ ਗਿਆ।ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਸ. ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਏ ਜਾਗਰੂਕਤਾ ਪ੍ਰੋਗਰਾਮ ਵਿੱਚ ਕਈ ਸਿਆਸੀ ਪਾਰਟੀਆ ਦੇ ਆਗੂ ਹਾਜਰ ਹੋਏ।ਆਨਲਾਇਨ ਵੋਟਰ ਵੈਰੀਫੀਕੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸ. ਚਾਹਲ ਨੇ ਦੱਸਿਆ ਕਿ ਹਰੇਕ ਵੋਟਰ ਆਪਣੀ ਵੋਟ ਜਾਂ ਆਪਣੇ ਪਰਿਵਾਰਕ ਮੈਂਬਰ ਦੀ ਵੋਟ ਦੀ ਵੈਰੀਫੀਕੇਸ਼ਨ 5 ਤਰੀਕਿਆਂ ਰਾਹੀ ਕਰ ਸਕਦਾ ਹੈ ਜਿਨ੍ਹਾਂ ਵਿੱਚ ਨੈਸ਼ਨਲ ਵੋਟਰ ਸਰਵਿਸ ਪੋਰਟਲ, ਮੋਬਾਇਲ ਐਪ, ਹਰੇਕ ਜ਼ਿਲ੍ਹੇ ਵਿੱਚ ਕਾਮਨ ਸਰਵਿਸ ਸੈਂਟਰ (ਸੀ.ਐਸ.ਈ), ਚੋਣਕਾਰ ਰਜਿਸ਼ਟਰੇਸਨ ਅਫ਼ਸਰ (ਈ.ਆਰ.ਉ) ਅਤੇ ਬੀ.ਐਲ.ਉ ਸ਼ਾਮਲ ਹਨ।ਇਸ ਮੌਕੇ ਨੈਸ਼ਨਲ ਵੋਟਰ ਸਰਵਿਸ ਪੋਰਟਲ ਉਤੇ ਵੋਟਰ ਵਜੋਂ ਵੈਰੀਫੀਕੇਸ਼ਨ ਕਰਨ ਦੀ ਪੂਰੀ ਵਿਧੀ ਤੋਂ ਜਾਣੂ ਵੀ ਕਰਵਾਇਆ।ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਕੈਪਟਨ ਕਰਨੈਲ ਸਿੰਘ ਜੁਆਇੰਟ ਸੀ.ਈ.ਉ., ਸੁਖਦੇਵ ਸਿੰਘ ਭੰਗੂ ਡਿਪਟੀ ਸੀ.ਈ.ਉ. ਅਤੇ ਪੁਸ਼ਪਿੰਦਰ ਸਿੰਘ ਸਿਸਟਮ ਮੈਨੇਜਰ ਹਾਜਰ ਸਨ।