ਰਾਜਾ ਵੜਿੰਗ ਨੂੰ ਕੈਬਨਿਟ ਰੈਂਕ ਦੇਣ ‘ਤੇ ਪਿੰਡ ਬੀਬੀਵਾਲਾ ਵਿਖੇ ਖੁਸ਼ੀ ਦੀ ਲਹਿਰ
ਬਠਿੰਡਾ – ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਰੈਂਕ ਦੇਣ ਤੇ ਪਿੰਡ ਬੀਬੀਵਾਲਾ ਵਿਖੇ ਖੁਸੀ ਦੀ ਲਹਿਰ ਵੇਖਣ ਨੂੰ ਮਿਲੀ। ਹਲਕਾ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਚੁੱਕੇ ਰਾਜਾ ਵੜਿੰਗ ਨੂੰ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਰਾਜਨੀਤਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਪਿੰਡ ਵਾਲਿਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਪਿੰਡ ਬੀਬੀਵਾਲਾ ਵਿਖੇ ਪਰਮਜੀਤ ਕੌਰ ਸਰਪੰਚ ਦੇ ਪਤੀ ਬਲਵਿੰਦਰ ਸਿੰਘ ਖਾਲਸਾ ਦਰਸਨ ਸਿੰਘ ਪ੍ਰਧਾਨ ਜਰਨੈਲ ਸਿੰਘ ਖਾਲਸਾ ਮੇਹਰ ਸਿੰਘ ਨੰਬਰਦਾਰ ਕਾਕਾ ਸਿੰਘ ਨੂੰ ਪਿਆਰਾ ਸਿੰਘ ਆਦਿ ਹਾਜ਼ਰ ਸਨ।