ਸੌਰਭ ਵੀਅਤਨਾਮ ਓਪਨ ਦੇ ਸੈਮੀ ਫਾਈਨਲ ’ਚ
ਭਾਰਤੀ ਸ਼ਟਲਰ ਸੌਰਭ ਵਰਮਾ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਸੈਮੀ-ਫਾਈਨਲ ਵਿੱਚ ਪਹੁੰਚ ਗਿਆ ਹੈ। ਦੂਜਾ ਦਰਜਾ ਪ੍ਰਾਪਤ ਸੌਰਭ ਨੇ ਘਰੇਲੂ ਖਿਡਾਰੀ ਟਿਐੱਨ ਮਿਨ ਐੱਨਗੁਯੈੱਨ ਨੂੰ ਸਿੱਧੇ ਸੈੱਟਾਂ ਵਿੱਚ ਸ਼ਿਕਸਤ ਦਿੱਤੀ। ਭਾਰਤੀ ਖਿਡਾਰੀ ਨੇ 43 ਮਿੰਟ ਤੱਕ ਚੱਲੇ ਮੁਕਾਬਲੇ ਨੂੰ 21-13, 21-18 ਨਾਲ ਜਿੱਤਿਆ। ਕੌਮੀ ਚੈਂਪੀਅਨ ਦਾ ਫਾਈਨਲ ਵਿੱਚ ਸਾਹਮਣਾ ਜਾਪਾਨ ਦੇ ਮਿਨੋਰੂ ਕੋਗਾ ਜਾਂ ਥਾਈਲੈਂਡ ਦੇ ਤਾਨੌਂਗਸਾਕ ਸੈਂਸੋੋਮਬੂਮਸੁਕ ਨਾਲ ਹੋਵੇਗਾ। ਸੌਰਭ ਪਿਛਲੇ ਮਹੀਨੇ ਚੀਨੀ ਤਾਇਪੈ ਓਪਨ ਵਿੱਚ ਆਖ਼ਰੀ-16 ਵਿੱਚ ਹਾਰ ਗਿਆ ਸੀ।