ਇਰਾਨੀ ਲੀਡਰਸ਼ਿਪ ਅਮਰੀਕਾ ਨਾਲ ਗੱਲ ਕਰਨ ਦੀ ਚਾਹਵਾਨ : ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਈਰਾਨੀ ਲੀਡਰਸ਼ਿਪ ਉਨ੍ਹਾਂ ਨਾਲ ਮੁਲਾਕਾਤ ਅਤੇ ਗੱਲਬਾਤ ਕਰਨਾ ਚਾਹੁੰਦੀ ਹੈ| ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਮਹਾਸਭਾ ਦੇ ਆਉਣ ਵਾਲੇ ਸੈਸ਼ਨ ਦੌਰਾਨ ਆਪਣੀ ਇਰਾਨੀ ਹਮਰੁਤਬਾ ਦੇ ਨਾਲ ਸਿਖਰ ਵਾਰਤਾ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ| ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਰਾਨ ਮੁਲਾਕਾਤ ਕਰਨੀ ਚਾਹੁੰਦਾ ਹੈ|” ਟਰੰਪ ਨੇ ਬਾਰ-ਬਾਰ ਸੰਕੇਤ ਦਿੱਤੇ ਕਿ ਉਹ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮਿਲਣ ਲਈ ਤਿਆਰ ਹਨ| ਰੂਹਾਨੀ ਦੇ ਇਸ ਮਹੀਨੇ ਨਿਊਯਾਰਕ ਵਿਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿੱਚ ਆਉਣ ਦੀ ਸੰਭਾਵਨਾ ਹੈ| ਭਾਵੇਂਕਿ ਮੁਲਾਕਾਤ ਦੇ ਸੰਬੰਧ ਵਿਚ ਈਰਾਨ ਵੱਲੋਂ ਹੁਣ ਤੱਕ ਕੋਈ ਸਕਰਾਤਮਕ ਪ੍ਰਤੀਕਿਰਿਆ ਨਹੀਂ ਆਈ ਹੈ|