January 15, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਦਾਖਾ ਜ਼ਿਮਨੀ ਚੋਣ ਤੋਂ ਪਹਿਲਾਂ ਛਪਾਰ ਕਾਨਫਰੰਸ ‘ਚ ਜੁੜੇ ਇਕੱਠ ਨੇ ਪੰਜਾਬ ਦੀ ਸਿਆਸੀ ਫਿਜ਼ਾ ਬਦਲਣ ਦੇ ਦਿੱਤੇ ਸੰਕੇਤ

ਸੂਬੇ ਦਾ 90 ਤੋਂ 95 ਫੀਸਦੀ ਵਿਕਾਸ ਅਕਾਲੀ ਸਰਕਾਰ ਸਮੇਂ ਹੀ ਹੋਇਆ : ਸੁਖਬੀਰ ਬਾਦਲ

ਛਪਾਰ – ਪੰਜਾਬ ਦੇ ਮਸ਼ਹੂਰ ਮੇਲਿਆਂ ‘ਚੋਂ ਇੱਕ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਰਲ ਸਕੱਤਰ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਕੀਤੀ ਗਈ ਵਿਸ਼ਾਲ ਸਿਆਸੀ ਕਾਨਫਰੰਸ ਦੌਰਾਨ ਜੁੜੇ ਠਾਠਾਂ ਮਾਰਦੇ ਲੋਕਾਂ ਇਕੱਠ ਨੇ ਪੰਜਾਬ ਦੀ ਸਿਆਸੀ ਫਿਜ਼ਾ ਬਦਲਣ ਦੇ ਸੰਕੇਤ ਦੇ ਦਿੱਤੇ ਹਨ। ਜਿਸ ਨੂੰ ਦੇਖ ਕੇ ਸਮੁੱਚੀ ਅਕਾਲੀ ਲੀਡਰਸ਼ਿੱਪ ਬਾਗੋਬਾਗ ਨਜ਼ਰ ਆਈ। ਕਾਨਫਰੰਸ ਦੌਰਾਨ ਮੌਜੂਦਾ ਕਾਂਗਰਸ ਸਰਕਾਰ ਦੇ ਵਰ੍ਹਦਿਆ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਿਛਲੇ ਢਾਈ ਸਾਲਾਂ ਤੋਂ ਸੂਬੇ ਵਿਚ ਸਰਕਾਰ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆ ਰਿਹਾ, ਸਗੋਂ ਕਾਂਗਰਸੀ ਵਰਕਰ ਵੀ ਮੰਨ ਰਹੇ ਹਨ ਕਿ ਸੂਬੇ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਬਲਕਿ ਜਿਥੇ ਸੂਬਾ ਛੱਡ ਕੇ ਗਏ ਸੀ, ਉਥੇ ਹੀ ਖੜ੍ਹਾ ਹੈ। ਸ. ਬਾਦਲ ਨੇ ਆਖਿਆ ਕਿ ਸੂਬੇ ਦਾ 90-95 ਫੀਸਦੀ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਰਾਂ ਸਮੇਂ ਹੀ ਹੋਇਆ ਹੈ, ਸਗੋਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਜਿੰਦਗੀ ਜਨਤਾ ਦੀ ਭਲਾਈ ਵਾਸਤੇ ਲਗਾ ਦਿੱਤੀ, ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਸੁਣਦੇ ਸਨ, ਜਦਕਿ ਦੇਸ਼ ਵਿਚ ਪਹਿਲੀ ਵਾਰ ਬੁਢਾਪਾ ਪੈਨਸ਼ਨ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਮੁੱਖ ਮੰਤਰੀ ਬਣਨ ਸਮੇਂ ਸ਼ੁਰੂ ਕੀਤੀ ਸੀ, ਉਧਰ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਅਤੇ ਮੌਜੂਦਾ ਢਾਈ ਸਾਲਾਂ ਦੇ ਕਾਰਜਕਾਲ ਦੀ ਕੋਈ ਵੀ ਪ੍ਰਾਪਤੀ ਨਜ਼ਰ ਨਹੀਂ ਆ ਰਹੀ ਕਿਉਂਕਿ ਕੈਪਟਨ ਨੇ ਆਪਣੇ ਕਾਰਜਕਾਲ ਦੌਰਾਨ ਕੁਝ ਵੀ ਨਹੀਂ ਕੀਤਾ, ਸਗੋਂ ਅਕਾਲੀ-ਭਾਜਪਾ ਸਰਕਾਰ ਸਮੇਂ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਅਤੇ ਸਕੀਮਾਂ ਚਲਾਈਆਂ ਸਨ, ਉਨ੍ਹਾਂ ਨੂੰ ਖਜਾਨੇ ‘ਤੇ ਬੋਝ ਦੱਸ ਕੇ ਕੈਪਟਨ ਸਰਕਾਰ ਨੇ ਬੰਦ ਕਰ ਦਿੱਤਾ, ਜਦਕਿ ਸੂਬੇ ਦਾ ਖਜ਼ਾਨਾ ਪੰਜਾਬ ਦੀ ਜਨਤਾ ਵਾਸਤੇ ਹੁੰਦਾ ਹੈ, ਮੁੱਖ ਮੰਤਰੀ ਅਤੇ ਮੰਤਰੀਆਂ ਦੀ ਐਸ਼-ਅਰਾਮ ਵਾਸਤੇ ਨਹੀਂ ਹੁੰਦਾ ਪ੍ਰੰਤੂ ਜਿਹੜਾ ਮੁੱਖ ਮੰਤਰੀ ਜਾਂ ਐੱਮ.ਐੱਲ.ਏ. ਜਨਤਾ ਵਿਚ ਨਹੀਂ ਆਉਂਦਾ, ਉਹ ਮੁੱਖ ਮੰਤਰੀ ਅਖਵਾਉਣ ਦੇ ਲਾਈਕ, ਸਗੋਂ ਲੋਕ ਆਪਣਾ ਨੁਮਾਇਦਾ ਇਸ ਲਈ ਚੁਣਦੇ ਹਨ ਕਿ ਉਹ ਉਨ੍ਹਾਂ ਦੀਆਂ ਦੁੱਖ ਤਕਲੀਫਾ ਦੂਰ ਕਰੇਗਾ।