November 10, 2024
#ਭਾਰਤ

ਐਨ. ਸੀ. ਪੀ ਆਗੂ ਉਦਯਨਰਾਜੇ ਭੋਸਲੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ

ਨਵੀਂ ਦਿੱਲੀ – ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਉਦਯਨਰਾਜੇ ਭੋਸਲੇ ਅੱਜ ਯਾਨੀ ਸ਼ਨੀਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ| ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮੌਜੂਦਗੀ ਵਿੱਚ ਉਦਯਨਰਾਜੇ ਭੋਸਲੇ ਨੇ ਭਾਜਪਾ ਦੀ ਪ੍ਰਾਇਮਰੀ ਮੈਂਬਰਤਾ ਲਈ| ਭੋਸਲੇ ਨੇ ਲੋਕ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ ਸੀ| ਮਹਾਰਾਸ਼ਟਰ ਵਿੱਚ ਭਾਜਪਾ ਨੂੰ ਵੱਡਾ ਚਿਹਰਾ ਮਿਲ ਗਿਆ ਹੈ| ਐਨ. ਸੀ. ਪੀ. ਦੇ ਸਾਬਕਾ ਸੰਸਦ ਮੈਂਬਰ ਉਦਯਨਰਾਜੇ ਭੋਸਲੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ| ਉਦਯਨਰਾਜੇ ਸਤਾਰਾ ਤੋਂ ਐਨ. ਸੀ. ਪੀ. ਦੇ ਸੰਸਦ ਮੈਂਬਰ ਸਨ| ਪਹਿਲਾਂ ਉਨ੍ਹਾਂ ਨੇ ਸੰਸਦ ਦੀ ਮੈਂਬਰਤਾ ਛੱਡੀ ਅਤੇ ਫਿਰ ਅੱਜ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ| ਉਦਯਨਰਾਜੇ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਸ ਲਈ ਅਹਿਮ ਹੈ, ਕਿਉਂਕਿ ਉਹ ਸ਼ਿਵਾਜੀ ਦੇ ਵੰਸ਼ਜ ਹਨ ਅਤੇ ਇਸ ਦਾ ਸਿਆਸੀ ਫਾਇਦਾ ਭਾਜਪਾ ਨੂੰ ਹੋ ਸਕਦਾ ਹੈ|