February 12, 2025
#ਦੇਸ਼ ਦੁਨੀਆਂ

ਕਜ਼ਾਖਸਤਾਨ ਵਿੱਚ ਧਮਾਕੇ ਕੌਰਾਨ 4 ਫੌਜੀ ਹੋਏ ਜ਼ਖਮੀ

ਕਜ਼ਾਖਸਤਾਨ ਵਿੱਚ ਅਲਮਾਟੀ ਦੇ ਐਰਿਸ ਸ਼ਹਿਰ ਵਿੱਚ ਓ. ਡੀ. ਡੀਪੂ ਵਿੱਚ ਹੋਏ ਧਮਾਕੇ ਕਾਰਨ 4 ਫੌਜੀ ਜ਼ਖਮੀ ਹੋ ਗਏ| ਰੱਖਿਆ ਮੰਤਰਾਲੇ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਜੂਨ ਨੂੰ ਇਕ ਅਸਲਾ ਡੀਪੂ ਵਿੱਚ ਅੱਗ ਲੱਗਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ| ਇਸ ਘਟਨਾ ਮਗਰੋਂ ਐਰਿਸ ਸ਼ਹਿਰ ਦੇ ਨਿਵਾਸੀਆਂ ਨੂੰ ਉੱਥੋਂ ਹਟਾ ਦਿੱਤਾ ਗਿਆ ਅਤੇ 5 ਦਿਨਾਂ ਬਾਅਦ ਉਨ੍ਹਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ| ਰੱਖਿਆ ਮੰਤਰਾਲੇ ਨੇ ਦੱਸਿਆ ”ਇਹ ਧਮਾਕਾ ਉਸ ਸਮੇਂ ਹੋਇਆ ਜਦ ਫੌਜ ਦੇ 4 ਜਵਾਨ ਜ਼ਖਮੀ ਹੋ ਗਏ| ਮੰਤਰਾਲੇ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਨੂੰ ਕੋਈ ਖਤਰਾ ਨਹੀਂ ਹੈ|