January 22, 2025
#ਖੇਡਾਂ

ਭਾਰਤੀ ਖਿਡਾਰੀ ਲਕਸ਼ੈ ਬੈਲਜੀਅਮ ਅੰਤਰਰਾਸ਼ਟਰੀ ਚੈਲੰਜਰ ਦੇ ਫਾਈਨਲ ਵਿੱਚ

ਨਵੀਂ ਦਿੱਲੀ – ਉੱਭਰਦੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਡੈਨਮਾਰਕ ਦੇ ਕਿਮ ਬਰੁਨ ਨੂੰ ਸਿੱਧੇ ਸੈੱਟ ਵਿਚ ਹਰਾ ਕੇ ਬੈਲਜੀਅਮ ਕੌਮਾਂਤਰੀ ਚੈਲੰਜਰ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ| ਅਲਮੋੜਾ ਦੇ 18 ਸਾਲਾ ਲਕਸ਼ੈ ਨੇ ਸ਼ੁੱਕਰਵਾਰ ਦੀ ਰਾਤ ਬਰੁਨ ਨੂੰ 48 ਮਿੰਟ ਤਕ ਚੱਲੇ ਮੁਕਾਬਲੇ ਵਿਚ 21-18, 21-11 ਨਾਲ ਹਰਾਇਆ| ਏਸ਼ੀਆਈ ਜੂਨੀਅਰ ਚੈਂਪੀਅਨ ਲਕਸ਼ੈ ਦਾ ਸਾਹਮਣਾ ਹੁਣ ਫਾਈਨਲ ਵਿਚ ਡੈਨਮਾਰਕ ਦੇ ਦੂਜਾ ਦਰਜਾ ਪ੍ਰਾਪਤ ਵਿਕਟਰ ਸਵੇਂਡਸੇਨ ਨਾਲ ਹੋਵੇਗਾ|ਲਕਸ਼ੈ ਨੇ ਨੀਦਰਲੈਂਡ ਦੇ ਚੋਟੀ ਦਰਜਾ ਪ੍ਰਾਪਤ ਮਾਰਕ ਕਾਲਜੋਵ ਦੇ ਹਟਣ ਨਾਲ ਬੈਲਜੀਅਮ ਇੰਟਰਨੈਸ਼ਨਲ ਚੈਲੰਜ ਦੇ ਸੈਮੀਫਾਈਨਲ ਵਿਚ ਪਹੁੰਚੇ ਸੀ| ਏਸ਼ੀਆਈ ਜੂਨੀਅਰ ਚੈਂਪੀਅਨ ਲਕਸ਼ੈ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਇਤੂ ਹੇਈਨੋ ਨੂੰ 21-15, 21-10 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ|!