ਸ਼ੇਰਪੁਰ ਪੁਲਿਸ ਵੱਲੋਂ 80 ਬੋਤਲਾਂ ਸ਼ਰਾਬ ਬਰਾਮਦ-ਦੋਸ਼ੀ ਫਰਾਰ
ਸ਼ੇਰਪੁਰ – ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਬ ਡਵੀਜ਼ਨ ਧੂਰੀ ਦੇ ਡੀ. ਐੱਸ. ਪੀ. ਰਸ਼ਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸ਼ੇਰਪੁਰ ਦੇ ਥਾਣਾ ਮੁਖੀ ਰਮਨਦੀਪ ਸਿੰਘ ਦੀ ਅਗਵਾਈ ਵਿੱਚ ਏ.ਐੱਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਗੁਪਤ ਸੂਚਨਾਂ ਦੇ ਅਧਾਰ ਤੇ ਇੱਕ ਖੇਤ ਦੀ ਮੋਟਰ ਉੱਤੇ ਰੇਡ ਕਰਕੇ 80 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਚੰਡੀਗੜ੍ਹ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਦੇ ਸਬੰਧ ‘ ਚ ਫਰਾਰ ਜਸਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਫਿਰੋਜ਼ਪੁਰ ਕੁਠਾਲਾ ਦੇ ਖਿਲਾਫ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ ਨੰਬਰ – 114 ਐਕਸਾਈਜ਼ ਐਕਟ ਅਧੀਨ ਧਾਰਾ 61,1,14 ਦਰਜ਼ ਕਰ ਲਿਆ ਗਿਆ ਹੈ ਦੋਸ਼ੀ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਇਸ ਮੌਕੇ ਐੱਸ ਆਈ ਅਵਤਾਰ ਸਿੰਘ , ਮੁੱਖ ਮੁਨਸ਼ੀ ਹੌਲਦਾਰ ਰਾਜਵਿੰਦਰ ਸਿੰਘ , ਸਿਪਾਹੀ ਮਨਪ੍ਰੀਤ ਸਿੰਘ , ਬਲਜਿੰਦਰ ਸਿੰਘ , ਜਸਵੀਰ ਸਿੰਘ ਦਿਦਾਰਗੜ੍ਹ ਹਾਜ਼ਰ ਸਨ। ।