September 9, 2024
#ਪੰਜਾਬ

ਪੁੱਕਾ ਕੇਂਦਰੀ ਉਦਯੋਗ ਮੰਤਰੀ ਨੂੰ ਮਿਲਿਆ

ਮੋਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦੇ ਪ੍ਰਧਾਨ, ਡਾ.ਅੰਸ਼ੂ ਕਟਾਰੀਆ ਨੇ ਵਪਾਰ ਅਤੇ ਉਦਯੋਗ ਰਾਜ ਮੰਤਰੀ , ਸ਼੍ਰੀ ਸੋਮ ਪ੍ਰਕਾਸ਼, ਆਈਏਐਸ (ਸੇਵਾਮੁਕਤ) ਨਾਲ ਉਦਯੋਗ ਭਵਨ, ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ ਉਹਨਾਂ ਨੇ ਅੱਜ ਦੇ ਯੁਗ ਵਿੱਚ ਉਦਯੋਗ ਅਤੇ ਸਿੱਖਿਆਵਾਦੀਆਂ ਦੇ ਵਿਚਕਾਰ ਵਿਆਪਕ ਅੰਤਰ ਤੇ ਚਰਚਾ ਕੀਤੀ।ਸੋਮ ਪ੍ਰਕਾਸ਼ ਨੇ ਉਦਯੋਗ ਅਤੇ ਸਿੱਖਿਆ ਦੇ ਵਿੱਚ ਵੱਧਦੇ ਹੋਏ ਅੰਤਰ ਦੇ ਬਾਰੇ ਵਿੱਚ ਕਿਹਾ ਕਿ ਬਿਹਤਰ ਅਨੂਕੁਲਤਾ ਲਈ, ਕਾਲਜਾਂ ਨੂੰ ਵਿਦਿਆਰਥੀਆਂ ਦੇ ਲਈ ਟੇਲਰ ਮੇਡ ਕੋਰਸ ਪੇਸ਼ ਕਰਨ ਦੀ ਜਰੂਰਤ ਹੈ।