ਆਰੀਅਨਜ਼ ਗਰੁੱਪ ਵੱਲੋਂ ਇੰਜਨੀਅਰਿੰਗ ਦਿਨ ਮਨਾਇਆ ਗਿਆ
ਮੋਹਾਲੀ – ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਨੇ ਅੱਜ ਆਪਣੇ ਕੈਂਪਸ ਵਿੱਚ ਇੰਜਨੀਅਰਜ਼ ਡੇ ਮਨਾਇਆ। ਇਸ ਮੋਕੇ ਤੇ ਹਰੀ ਇਮਾਰਤਾਂ ਦੇ ਮਾਧਿਅਮ ਨਾਲ ਊਰਜਾ ਸੰਭਾਲ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਟਿਆਲਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼ ਦੇ ਐਸੋਸੀਏਟ ਪ੍ਰੌਫੈਸਰ ਇੰਜਨੀਅਰ ਗੁਰਬਖਸ਼ੀਸ਼ ਸਿੰਘ ਮਹਿਮਾਨ ਸਪੀਕਰ ਸਨ। ਸੈਮੀਨਾਰ ਵਿੱਚ ਸਿਵਿਲ, ਮਕੈਨੀਕਲ, ਇਲੈਕਟ੍ਰਿਕਲ, ਕੰਪਿਊਟਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਆਰੀਅਨਜ਼ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਹੋਰ ਗਤੀਵਿਧੀਆਂ ਜਿਸ ਵਿੱਚ ਉਹਨਾਂ ਦੀਆਂ ਨਵੀਨਤਾਕਾਰੀ ਪ੍ਰੌਜੈਕਟਾਂ, ਪੇਪਰ ਪ੍ਰਸਤਤੀ, ਸ਼ਬਦ ਸ਼ਿਕਾਰ, ਇੰਜਨੀਅਰਿੰਗ ਕੁਇਜ਼ ਆਦਿ ਵਿੱਚ ਵੀ ਹਿੱਸਾ ਲਿਆ।ਗੁਰਬਖਸ਼ੀਸ਼ ਸਿੰਘ ਨੇ ਹਰੀ ਇਮਾਰਤਾਂ ਦੇ ਮਹੱਤਵ ਤੇ ਜੋਰ ਦਿੰਦੇ ਹੋਏ ਕਿਹਾ ਕਿ ਇਹ ਪਾਣੀ ਅਤੇ ਊਰਜਾਂ ਸਰੋਤਾਂ ਦਾ ਘੱਟ ਪ੍ਰਯੋਗ ਕਰਕੇ ਸਾਡੇ ਜਲਵਾਯੂ ਅਤੇ ਸਮੁੱਚੇ ਵਾਤਾਵਰਣ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਹਰੀਆਂ ਇਮਾਰਤਾਂ ਸਾਡੇ ਵਾਤਾਵਰਣ ਨੂੰ ਪ੍ਰਦੁਸ਼ਿਤ ਕਰਨ ਵਾਲੇ ਸਾਧਨ ਜਿਵੇਂ ਕਿ ਕੋਇਲਾ ਅਤੇ ਕਾਰਬਨ ਡਾਈਆਕਸਾਈਡ ਦਾ ਵਾਤਾਰਣ ਵਿੱਚ ਘੱਟ ਨਿਰਵਹਨ ਕਰਦਾ ਹੈ। ਇਸ ਤੋਂ ਇਲਾਵਾ ਹਰੀਆਂ ਇਮਾਰਤਾਂ ਵਾਤਾਵਰਣ ਦੇ ਅਨੁਕੂਲ, ਲਾਗਤ ਕੁਸ਼ਲ ਅਤੇ ਸਿਹਤ ਪ੍ਰਭਾਵਸ਼ਾਲੀ ਹਨ।ਮਕੈਨਿਕਲ 5ਵੇਂ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਇੱਕ ਨੈਯੂਮੈਟਿਕ ਵਾਹਨ ਜੋ ਕੰਪਰੈਸ ਹਵਾ ਦੀ ਵਰਤੋਂ ਨਾਲ ਚੱਲਦਾ ਹੈ ਵਿਕਸਿਤ ਕਰਨ ਤੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਗਿਆ। ਦੂਜਾ ਸਥਾਨ ਸਿਵਿਲ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤਾ ਗਿਆ ਜਿਹਨਾਂ ਨੇ ਹਾਈਡ੍ਰੋਲਿਕ ਪੁਲ ਵਿਕਸਿਤ ਕੀਤਾ ਸੀ। ਹਾਈਡ੍ਰੋਲਿਕ ਪੁਲ ਇੱਕ ਚੱਲਣ ਵਾਲਾ ਪੁਲ ਹੈ ਜੋ ਕਿਸ਼ਤੀਆਂ ਅਤੇ ਜਹਾਜਾਂ ਨੂੰ ਜਾਣ ਦੀ ਆਗਿਆ ਦਿੰਦਾ ਹੈ। ਈਸੀਈ ਵਿਭਾਗ ਵੱਲੋਂ ਬੈਲੀਸਟਿਕ ਸ਼ੀਟਸ ਨੂੰ ਵਿਕਸਿਤ ਕਰਨ ਦੇ ਲਈ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਸੀ ਜੋ ਸੁਰੱਖਿਆ ਦੇ ਉਦੇਸ਼ ਨਾਲ ਫੌਜ ਵਿੱਚ ਵਰਤੋਂ ਜਾਂਦੇ ਹਨ।ਇਸ ਮੋਕੇ ਤੇ ਆਰੀਅਨਜ਼ ਦੇ ਇੰਜਨੀਅਰਿੰਗ ਵਿਦਿਆਰਥੀਆਂ ਨੇ ਆਪਣੀ ਖੋਜਾਂ ”ਆਰੀਅਨਜ਼ ਐਂਡਰੋਇਡ ਐਪ”, ”ਆਰੀਅਨਜ਼ ਸੇਵ ਕਸ਼ਮੀਰ ਐਪ”, ”ਆਰੀਅਨਜ਼ ਲਾਈਫ ਸੇਵਿੰਗ ਗਲੱਵਸ”, ”ਆਰੀਅਨਜ਼ ਸੇਫਟੀ ਹੈਲਮੇਟ”, ”ਰਮਜ਼ਾਨ ਐਪ”, ”ਈਮੁੰਸ਼ੀ-ਐਡਵੋਕੇਟ ਡਾਇਰੀ”, ”ਆਰੀਅਨਜ਼ ਸੋਲਰ ਬੋਟ” ”ਆਰੀਅਨਜ਼ ਸ਼ਿਕਾਰਾ ਐਪ” ਆਦਿ ਜੋ ਲਾਂਚ ਕੀਤੇ ਗਏ ਹਨ ਅਤੇ ਵਿਆਪਕ ਪ੍ਰਸਿੱਧ ਹੋਏ ਹਨ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ