December 4, 2024
#ਭਾਰਤ

ਔਡ-ਈਵਨ ਲਿਆ ਕੇ ‘ਆਪ’ ਰਚ ਰਹੀ ਹੈ ਰਾਜਨੀਤਕ ਡਰਾਮਾ: ਵਿਜੈ ਗੋਇਲ

ਨਵੀਂ ਦਿੱਲੀ – ਦਿੱਲੀ ਭਾਜਪਾ ਦਫ਼ਤਰ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰਦੂਸ਼ਣ ਰੋਕਣ ਲਈ ਪਿਛਲੇ 55 ਮਹੀਨਿਆਂ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਹੁਣ ਇੱਕ ਵਾਰ ਆਪਣੀ ਕਮੀਆਂ ਛਪਾਉਣ ਲਈ ਫਿਰ ਉਹ ਔਡ-ਈਵਨ ਲਿਆ ਕੇ ਰਾਜਨੀਤਕ ਡਰਾਮਾ ਰਚ ਰਹੇ ਹਨ, ਜਦੋਂ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਟੀਈਆਰਆਈ ਤੇ ਵਾਤਾਵਰਨ ਸੁਰੱਖਿਆ ਤੇ ਰੋਕਥਾਮ ਵੀ ਲਾਗੂ ਹੁੰਦਾ ਹੈ ਜੋ ਕੇਜਰੀਵਾਲ ਸਰਕਾਰ ਲਾਗੂ ਕਰ ਰਹੀ ਹੈ, ਉਹ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਾਰਗਰ ਨਹੀਂ ਹੈ। ਕੇਜਰੀਵਾਲ ਲੁਟੀਅਨਜ਼ ਜ਼ੋਨ ’ਚ ਘੱਟ ਪ੍ਰਦੂਸ਼ਣ ਦਾ ਪੱਧਰ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਲੂਟਿਅਨਜ਼ ਜ਼ੋਨ ਨਵੀਂ ਦਿੱਲੀ ਮਿਉਂਸਿਪਲ ਕੌਂਸਲ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਕੇਜਰੀਵਾਲ ਸਰਕਾਰ ਦੁਆਰਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਅੰਕੜੇ ਦਿਖਾਉਂਦੇ ਹੋਏ ਸ੍ਰੀ ਗੋਇਲ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੁਟੀਅਨਜ਼ ਖੇਤਰਾਂ ਦਾ ਜ਼ਿਕਰ ਕਰ ਰਹੇ ਹਨ ਜਿੱਥੇ ਪ੍ਰਦੂਸ਼ਣ ਘੱਟ ਹੈ, ਜਦੋਂ ਕਿ ਦਿੱਲੀ ਦੇ ਬਹੁਤੇ ਇਲਾਕਿਆਂ ’ਚ ਪ੍ਰਦੂਸ਼ਣ ਦਾ ਪੱਧਰ ਬਿਲਕੁਲ ਵੱਖਰਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜ ਸਾਲ ਤੱਕ ਦਿੱਲੀ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਹੁਣ ਦਿੱਲੀ ਦੇ ਲੋਕ ਕੇਜਰੀਵਾਲ ਸਰਕਾਰ ਨੂੰ ਟਵੀਟ ਕਰਨ ਜਾ ਰਹੇ ਹਨ।