US ਚ ਮੰਚ ਸਾਂਝਾ ਕਰਨਗੇ ਮੋਦੀ-ਟਰੰਪ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਜਾਣ ਵਾਲੇ ਹਨ। ਉਹ ਉਥੇ ਭਾਰਤੀ-ਅਮਰੀਕੀਆਂ ਦੇ ਇਕ ਪ੍ਰੋਗਰਾਮ ‘ਹਾਉਡੀ ਮੋਦੀ’ ਨੂੰ 22 ਸਤੰਬਰ ਨੂੰ ਸੰਬੋਧਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ‘ਚ ਭਾਗ ਲੈਣ ਲਈ ਘੱਟ ਤੋਂ ਘੱਟ 50,000 ਭਾਰਤੀ-ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 8000 ਲੋਕ ਵੇਟਿੰਗ ਲਿਸਟ ‘ਚ ਹਨ। ਇਸ ਪ੍ਰੋਗਰਾਮ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ, ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਵਲੋਂ ਕਰ ਦਿੱਤੀ ਗਈ ਹੈ। ਟਰੰਪ ਵੀ ਇਸ ਮੌਕੇ ਭਾਰਤੀ-ਅਮਰੀਕੀਆਂ ਨੂੰ ਸੰਬੋਧਤ ਕਰਨਗੇਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵੇਂ ਦੇਸ਼ ਕਈ ਵਪਾਰਕ ਐਲਾਨ ਕਰਨਗੇ। ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਸ਼ਾਮਲ ਹੋਣਾ ਪਾਕਿਸਤਾਨ ਲਈ ਝਟਕਾ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਲੈਣ ਤੋਂ ਪਹਿਲਾਂ ਹਿਊਸਟਨ ਦਾ ਦੌਰਾ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਿਨੀ ਗ੍ਰਿਸ਼ੇਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੋਦੀ-ਟਰੰਪ ਦੀ ਸਾਂਝੀ ਰੈਲੀ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਣਗੇ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਹੋਵੇਗਾ ਜਦ ਹਜ਼ਾਰਾਂ ਅਮਰੀਕੀ ਅਤੇ ਭਾਰਤੀ ਇਕ ਹੀ ਥਾਂ ‘ਤੇ ਇਕੱਠੇ ਹੋਣਗੇ। ਉੱਥੇ ਹੀ ਅਮਰੀਕਾ ‘ਚ ਭਾਰਤੀ ਅੰਬੈਸਡਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਡੋਨਾਲਡ ਟਰੰਪ ਦਾ ਇਸ ਇਵੈਂਟ ‘ਚ ਸ਼ਾਮਲ ਹੋਣਾ ਇਤਿਹਾਸਕ ਹੈ। ਇਹ ਭਾਰਤ ਤੇ ਅਮਰੀਕਾ ਦੀ ਮਜ਼ਬੂਤ ਦੋਸਤੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ।