ਪ੍ਰੋ ਕਬੱਡੀ ਲੀਗ ਦਿੱਲੀ ਨੇ ਗੁਜਰਾਤ ਨੂੰ 34-30 ਨਾਲ ਹਰਾਇਆ
ਦਬੰਗ ਦਿੱਲੀ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਦੇ 91ਵੇਂ ਮੈਚ ‘ਚ ਇਕ ਰੋਮਾਂਚਕ ਮੁਕਾਬਲੇ ‘ਚ ਗੁਜਰਾਤ ਨੂੰ 34-30 ਨਾਲ ਹਰਾ ਦਿੱਤਾ। ਦਿੱਲੀ ਦੀ ਇਸ ਜਿੱਤ ਦੇ ਹੀਰੋ ਇਕ ਵਾਰ ਫਿਰ ਨਵੀਨ ਕੁਮਾਰ ਹੀ ਰਹੇ, ਜਿਸ ਨੇ 15 ਮੈਚਾਂ ‘ਚ ਆਪਣਾ 14ਵਾਂ ਤੇ ਲਗਾਤਾਰ 13ਵਾਂ ਸੁਪਰ-10 ਕੀਤਾ। ਵਿਜੈ ਨੇ ਨਵੀਨ ਦਾ ਵਧੀਆ ਸਥਾਨ ਨਿਭਾਉਂਦੇ ਹੋਏ ਪੰਜ ਰੇਡ ਪੁਆਇੰਟਸ ਹਾਸਲ ਕੀਤੇ। ਕਪਤਾਨ ਜੋਗਿੰਦਰ ਨਰਵਾਲ ਨੇ ਵੀ ਤਿੰਨ ਟੈਕਲ ਪੁਆਇੰਟਸ ਹਾਸਲ ਕੀਤੇ। ਗੁਜਰਾਤ ਦੇ ਲਈ ਰੋਹਿਤ ਗੁਲੀਆ ਨੇ ਸ਼ਾਨਦਾਰ ਕੋਸ਼ਿਸ਼ ਕੀਤੀ ਤੇ ਸੁਪਰ-10 ਲਗਾਉਂਦੇ ਹੋਏ 13 ਰੇਡ ਪੁਆਇੰਟਸ ਹਾਸਲ ਕੀਤੇ ਪਰ ਇਸ ਪ੍ਰਦਰਸ਼ਨ ਨਾਲ ਉਹ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ।