December 8, 2024
#ਦੇਸ਼ ਦੁਨੀਆਂ

ਅਮਰੀਕਾ ਦੇ ਅਲਾਸਕਾ ਚ ਲੱਗੇ ਭੂਚਾਲ ਦੇ ਝਟਕੇ

ਅਮਰੀਕਾ ਦੇ ਅਲਾਸਕਾ ਖੇਤਰ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਵਿਭਾਗ ਦੇ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ। ਵਿਭਾਗ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਸੋਮਵਾਰ ਤੇ ਮੰਗਲਵਾਰ ਦੀ ਮੱਧ ਰਾਤ 1:10 ਮਿੰਟ ‘ਤੇ ਆਇਆ ਤੇ ਇਸ ਦਾ ਕੇਂਦਰ ਵਿਲੋ ਪਿੰਡ ‘ਚ ਜ਼ਮੀਨ ਤੋਂ 42 ਕਿਲੋਮੀਟਰ ਦੀ ਗਹਿਰਾਈ ‘ਤੇ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।