ਯੂ ਮੁੰਬਾ ਨੇ UP ਯੋਧਾ ਨੂੰ 39-36 ਨਾਲ ਹਰਾਇਆ
ਯੂ ਮੁੰਬਾ ਨੇ ਯੂ. ਪੀ. ਯੋਧਾ ਨੂੰ ਬੁੱਧਵਾਰ ਖੇਡੇ ਗਏ 95ਵੇਂ ਮੈਚ ‘ਚ 39-36 ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਸੁਰਿੰਦਰ ਸਿੰਘ ਜਿਸ ਨੇ ਆਪਣਾ ਹਾਈ ਫਾਈਵ ਪੂਰਾ ਕਰਦੇ ਹੋਏ ਕੁਲ 6 ਟੈਕਲ ਪੁਆਇੰਟਸ ਹਾਸਲ ਕੀਤੇ। ਸੁਰਿੰਦਰ ਸਿੰਘ ਦਾ ਸਾਥ ਨਿਭਾ ਰਹੇ ਅਭੀਸ਼ੇਕ ਸਿੰਘ ਜਿਸ ਨੇ ਆਪਣਾ ਸੁਪਰ-10 ਪੂਰਾ ਕਰਦੇ ਹੋਏ ਕੁਲ 11 ਰੇਡ ਪੁਆਇੰਟਸ ਹਾਸਲ ਕੀਤੇ। ਯੂ. ਪੀ. ਵਲੋਂ ਰਿਸ਼ਾਂਕ ਨੇ ਸਭ ਤੋਂ ਜ਼ਿਆਦਾ 9 ਰੇਡ ਪੁਆਇੰਟਸ ਹਾਸਲ ਕੀਤੇ ਤਾਂ ਡਿਫੇਂਸ ‘ਚ ਯੂ. ਪੀ. ਦੇ ਲਈ ਅੰਸ਼ੂ ਸਿੰਘ ਨੇ 4 ਟੈਕਲ ਪਾਇੰਟਸ ਹਾਸਲ ਕੀਤੇ।