January 18, 2025
#ਭਾਰਤ

ਹਰਿਆਣਾ ਸਰਕਾਰ ਵੱਲੋਂ ਫ਼ਸਲ ਕਟਾਈ ਪ੍ਰਯੋਗਾਂ ਲਈ ਸਮਰੱਥ ਨੌਜਵਾਨ ਲਗਾਉਣ ਦਾ ਫੈਸਲਾ

ਚੰਡੀਗੜ – ਹਰਿਆਣਾ ਸਰਕਾਰ ਨੇ ਸੂਬੇ ਵਿਚ ਫਸਲ ਕਟਾਈ ਪ੍ਰਯੋਗਾਂ ਨੂੰ ਚਲਾਉਣ ਲਈ ਸਬੰਧਿਤ ਮੁੱਢਲੇ ਕੰਮਗਾਰਾਂ ਦੀ ਮਦਦ ਲਈ ਵਾਧੂ ਮੈਨ ਪਾਵਰ ਵਜੋਂ ਸਮਰੱਥ ਨੌਜੁਆਨਾ ਨੂੰ ਲਗਾਉਣ ਦਾ ਫੈਸਲਾ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਫਸਲ ਕਟਾਈ ਪ੍ਰਯੋਗ ਕਿਸਾਨਾਂ ਦੇ ਖੇਤਾਂ ਵਿਚ ਸੰਚਾਲਿਤ ਕੀਤਾ ਜਾਵੇਗਾ। ਸਮਰੱਥ ਨੌਜੁਆਨਾਂ ਨੂੰ ਯਾਤਰਾ ਅਤੇ ਹੋਰ ਖਰਚਿਆਂ ਦੀ ਭਰਪਾਈ ਲਈ ਵਿਭਾਗ ਵੱਲੋਂ ਪ੍ਰਤੀ ਫਸਲ ਕਟਾਈ ਪ੍ਰਯੋਗ 500 ਰੁਪਏ ਦੀ ਵਾਧੂ ਰਕਮ ਮਹੁਈਆ ਕਰਵਾਈ ਜਾਵੇਗੀ। ਉਨਾਂ ਨੇ ਦਸਿਆ ਕਿ ਇਹ ਰਕਮ ਸਿੱਧਾ ਲਾਭ ਟ੍ਰਾਂਸਫਰ (ਡੀ.ਬੀ.ਟੀ.) ਰਾਹੀਂ ਉਨਾਂ ਦੇ ਬੈਂਕ ਖਾਤਿਆਂ ਵਿਚ ਜਮਾਂ ਕਰਵਾਈ ਜਾਵੇਗੀ। ਮਿਹਨਤਾਨਾ ਸਿਰਫ ਉਨਾਂ ਫਸਲ ਕਟਾਈ ਪ੍ਰਯੋਗਾਂ ਲਈ ਉਪਲੱਬਧ ਕਰਵਾਇਆ ਜਾਵੇਗਾ ਜੋ ਸੀ.ਸੀ.ਈ. ਐਪ ਰਾਹੀਂ ਕੀਤੇ ਗਏ ਹਨ।