December 8, 2024
#ਪੰਜਾਬ

ਕਾਂਗਰਸ ਨੂੰ ਭਾਰੀ ਝਟਕਾ-ਬਬਲਜੀਤ ਸਿੰਘ ਹੱਸਣ ਭੱਟੀ ਲੋਕ ਇਨਸਾਫ ਪਾਰਟੀ ‘ਚ ਸ਼ਾਮਿਲ

ਗੋਲੇਵਾਲਾ -ਪਿੰਡ ਹੱਸਣ ਭੱਟੀ ਦੇ ਬਬਲਜੀਤ ਸਿੰਘ ਲੋਕ ਇੰਨਸਾਫ ਪਾਰਟੀ ਦੇ ਬਣੇ (ਫਰੀਦਕੋਟ) ਜਿਲ੍ਹਾ ਮੀਤ ਪ੍ਰਧਾਨ।ਲੋਕ ਇੰਨਸਾਫ ਪਾਰਟੀ ਦੇ ਉਪਰਾਲੇ ਸਦਕਾ ਉਸ ਸਮੇ ਭਾਰੀ ਬਲ ਮਿਲਿਆ ਜਦੋ ਕਿ ਕਾਂਗਰਸ ਪਾਰਟੀ ਦੇ ਸੀਨੀ: ਆਗੂ ਬਬਲਜੀਤ ਸਿੰਘ ਕਾਂਗਰਸ ਨੂੰ ਅਲਵਿਦਾ ਕਹਿ ਕੇ ਪਰਿਵਾਰਾਂ ਸਮੇਤ ਲੋਕ ਇੰਨਸਾਫ ਪਾਰਟੀ ਦਾ ਪੱਲਾ ਫੜਿਆ। ਇਸ ਮੋਕੇ ਸ਼ਾਮਲ ਹੋਏ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਨੇ ਪੰਚਾਇਤੀ ਚੋਣਾਂ ਵਿੱਚ ਕੀਤੇ ਧੱਕੇ ਸ਼ਾਹੀਆਂ ਨੂੰ ਬਰਦਾਸ ਨਾ ਕਰਦਿਆ ਹੋਇਆਂ ਅਤੇ ਕਾਂਗਰਸ ਦੇ ਲੀਡਰਾਂ ਤੋ ਪ੍ਰਸ਼ਾਨ ਹੁੰਦਿਆਂ ਹੋਇਆਂ ਇੰਨਸਾਫ ਪਾਰਟੀ ਦਾ ਪੱਲਾ ਫੜ ਲਿਆ ਹੈ।ਕਾਂਗਰਸ ਨੇ ਲਾਰਿਆਂ ਤੋ ਬਗੈਰ ਕੁਝ ਨਹੀ ਕੀਤਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਚਾਇਤ ਚੋਣਾ ਵਿੱਚ ਵੋਟਰਾ ਤੋ ਵੋਟ ਦਾ ਹੱਕ ਖੋਇਆ ਗਿਆ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਵੋਟਰ ਆਉਣ ਵਾਲੇ ਸਮੇ ‘ਚ ਸਾਬ ਬਰਾਬਰ ਕਰ ਦੇਣਗੇ। ਇਸ ਮੋਕੇ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਨੇ ਬਬਲਜੀਤ ਸਿੰਘ ਨੂੰ ਫਰੀਦਕੋਟ ਦਾ ਜ੍ਹਿਲਾ ਮੀਤ ਪ੍ਰਧਾਨ ਚੁਣਿਆ ਹੈ।ਇਸ ਮੋਕੇ ਇੰਨਸਾਫ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਮਾਲਵਾ ਜੋਨ ਦੇ ਪ੍ਰਧਾਨ. ਸੁਖਾ ਐਮ ਸੀ.ਯੂਥ ਦੇ ਪ੍ਰਧਾਨ ਹਰਲੀਨ ਸਿੰਘ.ਜਗਦੇਵ ਸਿੰਘ ਨਵਾਂ ਕਿਲਾ.ਸੁਖਦੀਪ ਸਿੰਘ ਗਗਨਾ ਪਿਪਲੀ.ਸਰਦੂਲ ਸਿੰਘ ਗੋਲੇਵਾਲਾ.ਪਵਣ ਗੋਲੇਵਾਲਾ.ਪੱਪਾ ਸੰਧੂ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ਸਿੰਘ ਇਸ ਮੋਕੇ ਇੰਨਸਾਫ ਪਾਰਟੀ ਦੇ ਸੀਨੀ: ਆਗੂਆਂ ਨੇ ਆਪਣੇ ਵਿਚਾਰਾਂ ਰਾਹੀ ਦੱਸਿਆ ਹੈ ਕਿ ਸ਼ਾਮਲ ਹੋਏ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਣ ਦਿੱਤਾ ਜਾਵੇਗਾ ਕਿਸੇ ਨਾਲ ਵੀ ਕੋਈ ਧੱਕਾ ਸ਼ਾਹੀ ਨਹੀ ਹੁਣ ਦਿੱਤੀ ਜਾਵੇਗੀ ਪਾਰਟੀ ਹਰ ਪੱਖੋ ਵੋਟਰਾਂ ਦੀ ਮੱਦਦ ਲਈ ਹਰ ਵੱਕਤ ਤਿਆਰ ਹੈ।ਇਸ ਮੋਕੇ ਇੰਨਸਾਫ ਪਾਰਟੀ ਦੇ ਆਗੂਆਂ ਨੇ ਆਖਿਆ ਕਿ ਕਾਂਗਰਸ ਨੇ ਝੂਠੇ ਲਾਰਿਆਂ ਤੋ ਬਿਨਾ ਕੁਝ ਨਹੀ ਕੀਤਾ।ਇਸ ਮੋਕੇ ਸ਼ਾਮਿਲ ਹੋਏ ਪਰਿਵਾਰਾਂ ਨੇ ਭਰੋਸਾ ਦਿੱਤਾ ਹੈ ਕਿ ਇੰਨਸਾਫ ਪਾਰਟੀ ਦੀ ਲੀਡ ਅੱਗੇ ਨਾਲੋ ਦੁੱਗਣੀ ਹੋਵੇਗੀ।ਇਸ ਮੋਕੇ ਆਏ ਹੋਏ ਲੋਕ ਇੰਨਸਾਫ ਪਾਰਟੀ ਦੇ ਸੀਨੀ: ਆਗੂਆਂ ਦਾ ਅਤੇ ਨਾਲ ਆਏ ਸਮੂਹ ਵਰਕਰਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਅਤੇ ਜੀ ਆਖਿਆ।