December 4, 2024
#ਭਾਰਤ

ਕਾਂਗਰਸ ਦੀ ਦੋਗਲੀ ਨੀਤੀ ਕਾਰਨ ਦੇਸ਼ ਵਿੱਚ ਮਜਬੂਤ ਹੋ ਰਹੀਆਂ ਹਨ ਫਿਰਕੂ ਤਾਕਤਾਂ : ਮਾਇਆਵਤੀ

ਲਖਨਊ – ਬਹੁਜਨ ਸਮਾਜ ਪਾਰਟੀ (ਬਸਪਾ) ਸੁਪ੍ਰੀਮੋ ਮਾਇਆਵਤੀ ਨੇ ਅੱਜ ਕਾਂਗਰਸ ਤੇ ਨਿਸ਼ਾਨਾ ਵਿੰਨਿਆਂ ਹੈ| ਉਨ੍ਹਾਂ ਨੇ ਟਵੀਟ ਰਾਹੀਂ ਕਿਹਾ ਹੈ, ”ਕਾਂਗਰਸ ਪਾਰਟੀ ਦੀ ਦੋਗਲੀ ਨੀਤੀ ਦੇ ਕਾਰਨ ਦੇਸ਼ ਵਿੱਚ ‘ਫਿਰਕੂ ਤਾਕਤਾਂ’ ਮਜ਼ਬੂਤ ਹੋ ਰਹੀਆਂ ਹਨ ਕਿਉਂਕਿ ਕਾਂਗਰਸ ਪਾਰਟੀ ਫਿਰਕੂ ਤਾਕਤਾਂ ਨੂੰ ਕਮਜ਼ੋਰ ਕਰਨ ਦੇ ਬਜਾਏ ਇਸ ਦੇ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਤਾਕਤਾਂ ਨੂੰ ਹੀ ਕਮਜ਼ੋਰ ਕਰਨ ਵਿੱਚ ਲੱਗੀ ਹੈ| ਜਨਤਾ ਸਾਵਧਾਨ ਰਹੇ|”ਜਿਕਰਯੋਗ ਹੈ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਦੀ ਇਹ ਨਾਰਾਜ਼ਗੀ ਰਾਜਸਥਾਨ ਵਿੱਚ ਬਸਪਾ ਦੇ 6 ਵਿਧਾਇਕਾਂ ਦੇ ਕਾਂਗਰਸ ਵਿੱਚ ਸਾਮਿਲ ਹੋਣ ਕਾਰਨ ਹੈ| ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਸਥਾਨ ਵਿੱਚ ਬਸਪਾ ਦੇ 6 ਵਿਧਾਇਕਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਅਸ਼ੋਕ ਗਹਿਲੋਤ ਸਰਕਾਰ ਲਈ ਵੱਡੀ ਰਾਜਨੀਤਿਕ ਸਫਲਤਾ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ| ਰਾਜੇਂਦਰ ਸਿੰਘ ਗੁੱਡਾ (ਉਦੈਪੁਰ ਵਾਟੀ), ਜੋਗਿੰਦਰ ਸਿੰਘ ਅਵਾਨਾ (ਨਦਬਈ), ਵਾਜਿਬ ਅਲੀ (ਨਗਰ), ਲਾਖਨ ਸਿੰਘ (ਕਰੌਲੀ), ਸੰਦੀਪ ਕੁਮਾਰ (ਤਿਜਾਰਾ) ਅਤੇ ਦੀਪਚੰਦ ਖੇਰੀਆ (ਕਿਸ਼ਨਗੜ ਬਾਸ) 6 ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋਏ ਹਨ|